ਨਵੀਂ ਦਿੱਲੀ: ਮਨਜੀਤ ਸਿੰਘ ਜੀਕੇ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਹੀਂ ਰਹੇ। ਅੱਜ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਉਨ੍ਹਾਂ ਨੂੰ ਕਮੇਟੀ ਚੋਂ ਸਰਬਸੰਮਤੀ ਨਾਲ ਕੱਢ ਦਿੱਤਾ ਗਿਆ। ਦੱਸ ਦਈਏ ਕਿ ਇਹ ਮੀਟਿੰਗ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ 'ਚ ਹੋਈ। ਬੈਠਕ 'ਚ ਇਸ ਤੋਂ ਇਲਾਵਾ ਹੋਰ ਵੀ ਕਈ ਸਖ਼ਤ ਫ਼ੈਸਲੇ ਲਏ ਗਏ।
DSGMC ਦੇ ਅਧਿਕਾਰਤ ਗਰੁੱਪ ਗਰੁੱਪ ’ਚ ਜਨਰਲ ਹਾਊਸ ਦੀ ਮੀਟਿੰਗ ’ਚ ਸ਼ਾਮਲ ਹੋਣ ਦਾ ਸੱਦਾ ਸਭ ਨੂੰ ਦਿੰਦਿਆਂ ਕਿਹਾ ਗਿਆ ਸੀ ਕਿ ਤੁਸੀਂ ਸਾਰੇ ਇਨ੍ਹਾਂ ਇਤਿਹਸਾਕ ਛਿਣਾਂ ਦਾ ਹਿੱਸਾ ਬਣੋ।
ਉੱਧਰ ‘ਜਾਗੋ’ ਪਾਰਟੀ ਦੇ ਮੁਖੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਨੇ ਅੱਜ ਬਾਅਦ ਦੁਪਹਿਰ 2:30 ਵਜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਬਾਰੇ ਕੁਝ ‘ਸਨਸਨੀਖ਼ੇਜ਼ ਖ਼ੁਲਾਸੇ’ ਕਰਨ ਦਾ ਐਲਾਨ ਵੀ ਕੀਤਾ ਹੋਇਆ ਸੀ।
ਮਨਜੀਤ ਸਿੰਘ ਜੀਕੇ ਦੀ ਦਿੱਲੀ ਕਮੇਟੀ ਚੋਂ ਹੋਈ ਛੁੱਟੀ, ਜਨਰਲ ਹਾਉਸ ਦੀ ਮੀਟਿੰਗ 'ਚ ਲਿਆ ਫੈਸਲਾ
ਏਬੀਪੀ ਸਾਂਝਾ
Updated at:
14 Feb 2020 03:28 PM (IST)
ਮਨਜੀਤ ਸਿੰਘ ਜੀਕੇ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਹੀਂ ਰਹੇ। ਅੱਜ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਉਨ੍ਹਾਂ ਨੂੰ ਕਮੇਟੀ ਚੋਂ ਸਰਬਸੰਮਤੀ ਨਾਲ ਕੱਢ ਦਿੱਤਾ ਗਿਆ। ਦੱਸ ਦਈਏ ਕਿ ਇਹ ਮੀਟਿੰਗ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ 'ਚ ਹੋਈ।
- - - - - - - - - Advertisement - - - - - - - - -