ਅੰਮ੍ਰਿਤਸਰ: ਅਟਾਰੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਤੋਂ ਵੀਰਵਾਰ ਦੇਰ ਸ਼ਾਮ 34 ਹਿੰਦੂ ਸ਼ਰਨਾਰਥੀ ਭਾਰਤ ਪਹੁੰਚੇ ਭਾਰਤ ਪਹੁੰਚੇ ਇਨ੍ਹਾਂ ਹਿੰਦੂ ਸ਼ਰਨਾਰਥੀਆਂ ਕੋਲ 25 ਦਿਨ ਦਾ ਵੀਜ਼ਾ ਹੈ ਜੋ ਹਰਿਦਵਾਰ ਸਣੇ ਭਾਰਤ ਦੇ ਹਿੰਦੂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਆਏ ਹਨ ਪਰ ਇਨ੍ਹਾਂ ਦੇ ਪਾਕਿਸਤਾਨ ਪਰਤਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ ਕਿਉਂਕਿ ਜੋ ਹਿੰਦੂ ਸ਼ਰਨਾਰਥੀ ਆਏ ਹਨ ਉਹ ਆਪਣੇ ਨਾਲ ਬਹੁਤ ਸਾਰਾ ਸਾਮਾਨ ਅਤੇ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਏ ਹਨ


ਨ੍ਹਾਂ ਨੇ ਏਬੀਪੀ ਸਾਂਝਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕਿਸਤਾਨ 'ਚ ਹਿੰਦੂ ਪਰਿਵਾਰਾਂ ਦੀ ਹਾਲਤ ਬਹੁਤ ਤਰਸਯੋਗ ਹੈ ਅਤੇ ਉੱਥੇ ਹਿੰਦੂ ਪਰਿਵਾਰਾਂ ਦੇ ਰਹਿਣ ਲਈ ਮਾਹੌਲ ਸਹੀ ਨਹੀਂ ਹੈ। ਇਸ ਦੇ ਨਾਲ ਹੀ ਇਨ੍ਹਾਂ ਹਿੰਦੂ ਪਰਿਵਾਰਾਂ ਦਾ ਕਹਿਣਾ ਹੈ ਕਿ ਪਾਕਿ 'ਚ ਘੱਟ ਗਿਣਤੀ 'ਤੇ ਅਕਸਰ ਅੱਤਿਆਚਾਰ ਹੁੰਦੇ ਰਹਿੰਦੇ ਹਨ ਕਈ ਸੂਬਿਆਂ ਨੇ 'ਚ ਹਿੰਦੂ ਪਰਿਵਾਰਾਂ ਦੇ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਏ ਜਾ ਰਹੇ ਹਨ ਜਿਸ ਕਰਕੇ ਉਹ ਭਾਰਤ ਰਹਿਣਾ ਚਾਹੁੰਦੇ ਹਨ



ਪਾਕਿਸਤਾਨ ਤੋਂ ਆਏ ਹਿੰਦੂ ਵਿਸ਼ਣੂ ਨੇ ਦੱਸਿਆ ਕਿ ਉਨ੍ਹਾਂ ਦੇ ਪੁਰਖੇ ਪਹਿਲਾਂ ਭਾਰਤ 'ਚ ਹੀ ਰਹਿੰਦੇ ਸੀ। ਨਾਲ ਹੀ ਵਿਸ਼ੂ ਨੇ ਦੱਸਿਆ ਕਿ ਭਾਰਤ ਵਿੱਚ ਸੀਏਏ ਲਾਗੂ ਹੋਣ ਤੋਂ ਬਾਅਦ ਬਹੁਤ ਸਾਰੇ ਹਿੰਦੂ ਪਰਿਵਾਰ ਭਾਰਤ ਵਿੱਚ ਆ ਕੇ ਰਹਿਣਾ ਚਾਹੁੰਦੇ ਹਨ। ਪਾਕਿਸਤਾਨ ਸ਼ਰਨਾਰਥੀ ਨੇ ਇਹ ਵੀ ਦੱਸਿਆ ਕਿ ਜੇਕਰ ਉਨ੍ਹਾਂ ਨੂੰ ਭਾਰਤ ਸਰਕਾਰ ਨਾਗਰਿਕਤਾ ਦੇ ਦਿੰਦੀ ਹੈ ਉਹ ਹਰਿਦੁਆਰ ਦੀ ਥਾਂ ਰਾਜਸਥਾਨ ਦੇ ਜੋਧਪੁਰ ਅਤੇ ਜੈਸਲਮੇਰ 'ਚ ਜਾਣਗੇ ਜਿੱਥੇ ਉਹ ਜਾ ਕੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨਗੇ