ਬਠਿੰਡਾ: ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾਵਾਇਰਸ ਦੇ ਚੱਲਦਿਆਂ ਅੱਜ ਬਠਿੰਡਾ ਸਿਵਲ ਹਸਪਤਾਲ ਦੇ ਡਾਕਟਰਾਂ ਤੇ ਸਟਾਫ ਨਰਸਾਂ ਨੂੰ ਗਾਰਡ ਆਫ ਆਨਰ ਦੇ ਰੂਪ ‘ਚ ਸਨਮਾਨਿਤ ਕੀਤਾ ਗਿਆ। ਬਦਲੇ ‘ਚ ਮਨਪ੍ਰੀਤ ਬਾਦਲ ਨੂੰ ਡਾਕਟਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮਨਪ੍ਰੀਤ ਬਾਦਲ ਦਾ ਕਹਿਣਾ ਸੀ ਕਿ ਕੋਰੋਨਾਵਾਇਰਸ ਨਾਲ ਲੜਾਈ ਲੜਨ ਲਈ ਦੇਸ਼ ਦੇ ਡਾਕਟਰਾਂ ਦਾ ਵੱਡਾ ਯੋਗਦਾਨ ਹੈ।


ਅੱਜ ਡਾਕਟਰ, ਸਟਾਫ ਨਰਸ, ਪੁਲਿਸ ਕਰਮੀ ਤੇ ਜਿਨ੍ਹੇ ਵੀ ਮੁਲਾਜ਼ਮ ਜਾਂ ਵਰਕਰ ਆਪਾ ਯੋਗਦਾਨ ਦੇ ਰਹੇ ਹਨ, ਉਨ੍ਹਾਂ ਲਈ ਗਾਰਡ ਆਫ ਆਨਰ ਦੇ ਰੂਪ ‘ਚ ਸਨਮਾਨ ਕੀਤਾ ਗਿਆ। ਉੱਥੇ ਹੀ ਉਨ੍ਹਾਂ ਜਿਹੜੇ ਪ੍ਰਾਈਵੇਟ ਹਸਪਤਾਲ ਬੰਦ ਹਨ ਜਾਂ ਮਰੀਜ਼ਾਂ ਦਾ ਇਲਾਜ ਨਹੀਂ ਕਰ ਰਹੇ, ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕਹੀ।

ਉੱਧਰ ਡਾਕਟਰਾਂ ਨੇ ਦੱਸਿਆ ਕਿ ਹਸਪਤਾਲ ‘ਚ ਗਲਵਸ, ਮਾਸਕ ਤੇ ਕਿੱਟ ਪੂਰੀ ਤਰ੍ਹਾਂ ਨਾਲ ਮੌਜੂਦ ਨਹੀਂ। ਜੇਕਰ ਕੋਈ ਕੋਰੋਨਾ ਪੀੜਤ ਬਠਿੰਡਾ ਸਿਵਲ ਹਸਪਤਾਲ ‘ਚ ਆ ਜਾਂਦਾ ਹੈ ਤਾਂ ਉਸ ਦਾ ਇਲਾਜ ਕਰਨਾ ਕਾਫੀ ਮੁਸ਼ਕਲ ਹੈ। ਇਸ ਲਈ ਮਨਪ੍ਰੀਤ ਬਾਦਲ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਡਾਕਟਰਾਂ ਦੀ ਸੇਫਟੀ ਲਈ ਹਰ ਚੀਜ਼ ਦਾ ਪ੍ਰਬੰਧ ਕੀਤਾ ਜਾਵੇ।

ਇਹ ਵੀ ਪੜ੍ਹੋ :

ਮੰਡੀਆਂ 'ਚ ਵਾਰੀ ਸਿਰ ਵਿਕੇਗੀ ਕਣਕ, ਪੰਜਾਬ ਸਰਕਾਰ ਦੀ ਨਵੀਂ ਰਣਨੀਤੀ

ਕੋਰੋਨਾ ਨਾਲ ਅੰਮ੍ਰਿਤਸਰ ‘ਚ ਇੱਕ ਹੋਰ ਮੌਤ