ਪਵਨਪ੍ਰੀਤ ਕੌਰ
ਚੰਡੀਗੜ੍ਹ: ਭਾਰਤ ਉਨ੍ਹਾਂ ਦੇਸ਼ਾਂ 'ਚ ਸ਼ੁਮਾਰ ਹੈ ਜਿੱਥੇ ਮੋਬਾਈਲ ਡਾਟਾ ਕਾਫੀ ਸਸਤਾ ਹੈ, ਪਰ ਜੇਕਰ ਟੈਲੀਕਾਮ ਕੰਪਨੀਆਂ ਦੀਆਂ ਸਿਫਰਾਸ਼ਾਂ 'ਤੇ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਹ ਦਿਨ ਦੂਰ ਨਹੀਂ ਜਦ ਮੋਬਾਈਲ ਡਾਟਾ ਦੀਆਂ 'ਚ 10 ਗੁਣਾ ਉਛਾਲ ਆ ਸਕਦਾ ਹੈ। ਹੁਣ ਭਾਰਤ 'ਚ ਮੋਬਾਈਲ ਡਾਟਾ ਦੀ ਔਸਤ ਕੀਮਤ ਕਰੀਬ 19 ਰੁਪਏ ਪ੍ਰਤੀ ਜੀਬੀ ਹੈ।


ਇਹ ਵੀ ਪੜ੍ਹੋ:

ਉੱਥੇ ਦੁਨੀਆ 'ਚ ਮੋਬਾਈਲ ਡਾਟਾ ਦੀ ਔਸਤ ਕੀਮਤ ਕਰੀਬ 650 ਰੁਪਏ ਪ੍ਰਤੀ ਜੀਬੀ ਹੈ। ਦਰਅਸਲ ਮੋਬਾਈਲ ਸਰਵਿਸ ਪ੍ਰੋਵਾਈਡਰ ਕੰਪਨੀਆਂ ਮੋਬਾਈਲ ਡਾਟਾ ਲਈ ਫਲੋਰ ਰੇਟ ਤੈਅ ਕਰਨ ਦੀ ਮੰਗ ਕਰ ਰਹੀਆਂ ਹਨ। ਫਲੋਰ ਰੇਟ ਘੱਟੋਂ-ਘੱਟ ਮੁੱਲ ਹੋਵੇਗਾ। ਅਜਿਹਾ ਹੋਣ ਨਾਲ ਕੰਪਨੀਆਂ ਇਸ ਹੀ ਰੇਟ 'ਤੇ ਡਾਟਾ ਪੈਕ ਦੀਆਂ ਕੀਮਤਾਂ ਤੈਅ ਕਰਨਗੀਆਂ।

ਇਹ ਵੀ ਪੜ੍ਹੋ:

ਜੇਕਰ ਟੈਲੀਕਾਮ ਕੰਪਨੀਆਂ ਦੀਆਂ ਸਿਫਾਰਸ਼ਾਂ ਮੰਨ ਲਈਆਂ ਜਾਂਦੀਆਂ ਹਨ ਤਾਂ ਔਸਤ 25 ਰੁਪਏ ਪ੍ਰਤੀ ਜੀਬੀ ਤੱਕ ਡਾਟਾ ਦੀਆਂ ਕੀਮਤਾਂ ਚੁਕਾਉਣੀਆਂ ਪੈ ਸਕਦੀਆਂ ਹਨ। ਅਜਿਹੇ 'ਚ 1.5 ਜੀਬੀ ਰੋਜ਼ਾਨਾ ਦੇ ਹਿਸਾਬ ਨਾਲ 45 ਜੀਬੀ ਡਾਟਾ ਲਈ ਤੁਹਾਨੂੰ 1 ਹਜ਼ਾਰ ਤੋਂ ਵੱਧ ਚੁਕਾਉਣਾ ਪੈ ਸਕਦਾ ਹੈ।