ਮੰਗਲੌਰਜੁਰਮ ਦੀ ਹੈਰਾਨ ਕਰਨ ਦੇਣ ਵਾਲੀ ਕਹਾਣੀ ਹੈ ਇਸ ਸੀਰੀਅਲ ਕਿਲਰ ਮੋਹਨ ਦੀ ਜਿਸ ਨੇ ਹੁਣ ਤਕ 20 ਕੁੜੀਆ ਨਾਲ ਸਰੀਰਕ ਸਬੰਧ ਬਣਾਏ ਤੇ ਬਾਅਦ 'ਚ ਉਨ੍ਹਾਂ ਨੂੰ ਹੀ ਮਾਰ ਦਿੱਤਾ। ਇਸ ਦੀ ਕਹਾਣੀ 2009 ਤੋਂ ਸੁਰੂ ਹੁੰਦੀ ਹੈ ਜਦੋਂ ਅਨੀਤਾ ਨਾਂ ਦੀ ਕਰਨਾਟਕਾ ਦੇ ਇੱਕ ਪਿੰਡ ਦੀ ਕੁੜੀ ਆਪਣਾ ਸਭ ਕੁਝ ਛੱਡ ਇੱਕ ਮੁੰਡੇ ਦੇ ਪਿਆਰ 'ਚ ਪੈ ਜਾਂਦੀ ਹੈ। ਅਨੀਤਾ ਘਰ ਤੋਂ ਭੱਜ ਜਾਂਦੀ ਹੈ ਤੇ ਅਗਲੇ ਦਿਨ ਆਪਣੇ ਪ੍ਰੇਮੀ ਨਾਲ ਵਿਆਹ ਕਰਨ ਦੇ ਸੁਪਨੇ ਲੈਂਦੀ ਹੈ।


ਮੁੰਡਾ, ਅਨੀਤਾ ਨਾਲ ਵਿਆਹ ਤੋਂ ਇੱਕ ਰਾਤ ਪਹਿਲਾਂ ਲੌਜ 'ਚ ਰੁਕਦਾ ਹੈ, ਉਸ ਨਾਲ ਤਾਲੁਖ ਬਣਾਉਂਦਾ ਹੈ। ਕਹਾਣੀ ਇੱਥੇ ਹੀ ਨਹੀਂ ਮੁਕਦੀ ਅਗਲੇ ਦਿਨ ਅਨੀਤਾ ਦੁਲਹਨ ਦੀ ਤਰ੍ਹਾਂ ਤਿਆਰ ਹੋ ਕੇ ਬੱਸ ਸਟੈਂਡ ਆਉਂਦੀ ਹੈ ਜਿੱਥੇ ਉਹ ਅਨੀਤਾ ਨੂੰ ਗਰਭ ਨਿਰੋਧਕ ਗੋਲੀ ਦਿੰਦਾ ਹੈ। ਅਨੀਤਾ ਦੇ ਕਈ ਸਵਾਲ ਪੁੱਛਣ ਤੋਂ ਬਾਅਦ ਵੀ ਉਹ ਉਸ ਨੂੰ ਗੋਲੀ ਖਾਣ ਲਈ ਮਨਾ ਲੈਂਦਾ ਹੈ ਤੇ ਗੋਲੀ ਬੱਸ ਸਟੈਂਡ ਦੇ ਬਾਥਰੂਮ 'ਚ ਜਾ ਕੇ ਖਾਣ ਨੂੰ ਕਹਿੰਦਾ ਹੈ। ਇਸ ਤੋਂ ਪਹਿਲਾਂ ਉਹ ਅਨੀਤਾ ਦੇ ਸਾਰੇ ਗਹਿਣੇ ਲੈ ਲੈਂਦਾ ਹੈ।

ਜਦੋਂ ਅਨੀਤਾ ਗੋਲੀ ਖਾਂਦੀ ਹੈ ਤਾਂ ਉਸ ਦੀ ਮੌਤ ਹੋ ਜਾਂਦੀ ਹੈ। ਇਸ ਤੋਂ ਬਾਅਦ ਮੌਕੇ 'ਤੇ ਮੌਜੂਦ ਔਰਤਾਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੰਦੀਆਂ ਹਨ। ਪੁਲਿਸ ਜਾਂਚ ਸ਼ੁਰੂ ਕਰਦੀ ਹੈ ਤੇ ਇਸ ਹਾਦਸੇ ਨਾਲ ਜੁੜੀਆਂ ਕਈ ਕੜੀਆਂ ਸਾਹਮਣੇ ਆਉਂਦੀਆਂ ਹਨ। 2003 ਤੇ 2009 ਦੇ ਵਿਚਕਾਰ, 20 ਔਰਤਾਂ ਦੀਆਂ ਲਾਸ਼ਾਂ ਦੱਖਣੀ ਕਰਨਾਟਕ ਦੇ ਛੇ ਸ਼ਹਿਰਾਂ ਦੇ ਵੱਖ-ਵੱਖ ਬੱਸ ਸਟੈਂਡਾਂ ਨੇੜੇ ਇੱਕ ਟਾਇਲਟ 'ਚ ਪਈਆਂ ਸੀ।

ਇਨ੍ਹਾਂ ਸਾਰੀਆਂ ਲਾਸ਼ਾਂ 'ਚ ਬਹੁਤ ਸਾਰੀਆਂ ਸਮਾਨਤਾਵਾਂ ਸੀ, ਜਿਵੇਂ ਕਿ ਸਾਰੀਆਂ ਔਰਤਾਂ ਦੀਆਂ ਲਾਸ਼ਾਂ ਪਖਾਨੇ ਦੇ ਅੰਦਰੋਂ ਪਾਈਆਂ ਗਈਆਂ, ਸਾਰੀਆਂ ਦੀ ਉਮਰ 20-32 ਸਾਲ ਦੇ ਵਿਚਕਾਰ ਸੀ, ਸਾਰਿਆਂ ਨੇ ਲਾੜੀ ਦਾ ਪਹਿਰਾਵਾ ਪਾਇਆ ਹੋਇਆ ਸੀ ਤੇ ਕਿਸੇ ਦੇ ਸਰੀਰ 'ਤੇ ਇੱਕ ਗਹਿਣਾ ਨਹੀਂ ਸੀ। ਹਾਲਾਂਕਿ, ਪੁਲਿਸ ਨੂੰ ਅਜੇ ਵੀ ਕੋਈ ਸ਼ੱਕ ਨਹੀਂ ਸੀ ਕਿ ਮਾਮਲਾ ਕੀ ਸੀ, ਕਿਉਂਕਿ ਸਾਰੀਆਂ ਲਾਸ਼ਾਂ ਵੱਖ-ਵੱਖ ਸ਼ਹਿਰਾਂ 'ਚ ਪਾਈਆਂ ਗਈਆਂ ਤੇ ਇਨ੍ਹਾਂ ਸ਼ਹਿਰਾਂ ਦੀ ਪੁਲਿਸ 'ਚ ਕੋਈ ਤਾਲਮੇਲ ਨਹੀਂ ਸੀ।

ਇਸ ਤੋਂ ਬਾਅਦ ਪੁਲਿਸ ਨੇ ਕੜੀਆਂ ਨੂੰ ਜੋੜਿਆ ਤੇ ਇੱਕ ਮੋਬਾਈਲ ਰਾਹੀਂ ਪ੍ਰੋ. ਮੋਹਨ ਕੁਮਾਰ ਤਕ ਪਹੁੰਚੀ ਜਿਸ ਤੋਂ ਸਖ਼ਤੀ ਨਾਲ ਕੀਤੀ ਪੁੱਛਗਿੱਛ 'ਚ ਉਸ ਨੇ 32 ਔਰਤਾਂ ਨਾਲ ਅਜਿਹਾ ਕਰਨ ਦਾ ਗੁਨਾਹ ਕਬੂਲ ਕੀਤਾ ਪਰ ਬਾਅਦ 'ਚ ਉਸ ਨੇ ਆਪਣੇ ਬਿਆਨ ਨੂੰ ਬਦਲ 20 ਔਰਤਾਂ ਨਾਲ ਸਰੀਰਕ ਸਬੰਧ ਬਣਾ ਉਨ੍ਹਾਂ ਦਾ ਕਤਲ ਕਰਨ ਦੀ ਗੱਲ ਕਬੂਲ ਕੀਤੀ।

ਦਸੰਬਰ 2013 'ਚ ਮੰਗਲੌਰ ਦੀ ਇੱਕ ਫਾਸਟ ਟਰੈਕ ਅਦਾਲਤ ਨੇ ਉਸ ਨੂੰ 20 ਔਰਤਾਂ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਤੇ ਮੌਤ ਦੀ ਸਜ਼ਾ ਸੁਣਾਈ। ਇਸ 'ਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੋਹਨ ਕੁਮਾਰ ਆਪਣਾ ਕੇਸ ਖੁਦ ਲੜ ਰਿਹਾ ਸੀ।