ਉਸ ਨੇ ਮੰਨਿਆ ਕਿ ਵਿਨੋਦ ਨੇ ਉਸ ਦੇ ਪੁੱਤਰ ਨੂੰ ਨਾਮਜ਼ਦ ਨਾ ਕਰਕੇ ਗੁਰਨੂਰ ਨੂੰ ਨਾਮਿਨੀ ਬਣਾਇਆ। ਇਸ ਕਾਰਨ ਉਸ ਨੇ ਗੁਰਨੂਰ ਨੂੰ ਪਿੰਡ ਦੇ ਛੱਪੜ ਵਿੱਚ ਧੱਕ ਦੇ ਦਿੱਤਾ। ਬਾਅਦ ‘ਚ ਉਸ ਦੀ ਡੁੱਬਣ ਨਾਲ ਮੌਤ ਹੋ ਗਈ। ਜਦੋਂ ਵਿਨੋਦ ਨੇ ਦੁਬਾਰਾ ਜਾਂਚ ਲਈ ਪੁਲਿਸ 'ਤੇ ਦਬਾਅ ਪਾਇਆ ਤਾਂ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਘਰ ਪਹੁੰਚੀ ਮਹਿਲਾ ਪੁਲਿਸ ਨੇ ਪਹਿਲਾਂ ਬੱਚਿਆਂ ਤੋਂ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਕੁਲਵਿੰਦਰ ਕੌਰ ਤੋਂ ਪ੍ਰਾਈਵੇਟ ਤੌਰ ‘ਤੇ ਸਖਤੀ ਨਾਲ ਪੁੱਛਗਿੱਛ ਕੀਤੀ ਗਈ, ਉਸ ਨੇ ਖੁਦ ਮੰਨਿਆ ਕਿ ਉਸ ਨੇ ਬੱਚੇ ਨੂੰ ਛੱਪੜ ਵਿੱਚ ਸੁੱਟ ਦਿੱਤਾ।
ਸੁਖਨਾ ਲੇਕ ‘ਤੇ ਸ਼ੱਕੀ ਹਲਾਤਾਂ ‘ਚ ਵਿਅਕਤੀ ਦੀ ਮੌਤ
ਕੁਲਵਿੰਦਰ ਨੂੰ ਪੁਲਿਸ ਨੇ ਤਿੰਨ ਦਿਨਾਂ ਰਿਮਾਂਡ 'ਤੇ ਲਿਆ ਹੈ। ਗੁਰਨੂਰ ਪਿੰਡ ਘੜਾਮ ਦੇ ਵਸਨੀਕ ਕੰਬਾਈਨ ਓਪਰੇਟਰ ਵਿਨੋਦ ਕੁਮਾਰ ਦੀ ਪਹਿਲੀ ਪਤਨੀ ਤੋਂ ਬੇਟਾ ਸੀ। ਉਸ ਦੀ ਪਹਿਲੀ ਪਤਨੀ ਤੋਂ 11 ਸਾਲਾਂ ਦੀ ਬੇਟੀ ਵੀ ਹੈ। ਤਿੰਨ ਸਾਲ ਪਹਿਲਾਂ ਉਸ ਨੇ ਵਿਨੋਦ ਦਾ ਵਿਆਹ ਰਾਜਪੁਰਾ ਦੀ ਵਸਨੀਕ ਕੁਲਵਿੰਦਰ ਕੌਰ ਨਾਲ ਵਿਆਹ ਕਰਵਾਇਆ ਸੀ, ਜਿਸ ਦੇ ਪਹਿਲਾਂ ਹੀ ਦੋ ਬੱਚੇ ਸਨ। ਵਿਨੋਦ ਆਪਣੀ ਜ਼ਿੰਮੇਵਾਰੀ 'ਤੇ ਦੋਵੇਂ ਬੱਚਿਆਂ ਨੂੰ ਆਪਣੀ ਪਹਿਲੀ ਪਤਨੀ ਤੋਂ ਲੈ ਆਇਆ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ