ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅੱਜ ਫਿਊਲ ਫਾਰ ਇੰਡੀਆ 2020 ਇਵੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ 'ਚ ਫੇਸਬੁੱਕ ਦੇ ਚੀਫ ਮਾਰਕ ਜੁਕਰਬਰਗ ਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਭਾਰਤ 'ਚ ਮੌਕਿਆਂ ਬਾਰੇ ਚਰਚਾ ਕਰ ਰਹੇ ਹਨ। ਜ਼ੁਕਰਬਰਗ ਤੇ ਅੰਬਾਨੀ ਦੀ ਇਹ ਚਰਚਾ ਭਾਰਤ ਦੇ ਆਰਥਿਕ ਵਿਕਾਸ ਨੂੰ ਤੇਜ਼ ਕਰਨ ਵਿੱਚ ਡਿਜੀਟਲਾਈਜੇਸ਼ਨ ਤੇ ਛੋਟੇ ਕਾਰੋਬਾਰਾਂ ਦੀ ਭੂਮਿਕਾ 'ਤੇ ਹੋ ਰਹੀ ਹੈ।




ਇਸ ਦੌਰਾਨ ਮੁਕੇਸ਼ ਅੰਬਾਨੀ ਨੇ ਜ਼ੁਕਰਬਰਗ ਨੂੰ ਕਿਹਾ ਕਿ ਹੁਣ ਭਾਰਤ ਦੁਨੀਆ ਦੇ ਟੌਪ-3 ਇਕੋਨੋਮੀ 'ਚ ਹੋਵੇਗਾ। ਦੋ ਦਿਨ ਚੱਲਣ ਵਾਲਾ ਇਹ ਪ੍ਰੋਗਰਾਮ ਅੱਜ ਤੋਂ ਸ਼ੁਰੂ ਹੋਇਆ ਹੈ। ਫੇਸਬੁੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ੈਰਿਲ ਸੈਂਡਬਰਗ, ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸਰੀ, ਵਟਸਐਪ ਦੇ ਮੁਖੀ ਵਿਲ ਕੈਥਕਾਰਟ ਵੀ ਇਸ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ।




ਫੇਸਬੁੱਕ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਜੀਤ ਮੋਹਨ ਨੇ ਇਸ ਸਮਾਗਮ ਬਾਰੇ ਕਿਹਾ, “ਅਸੀਂ ਭਾਰਤ 'ਚ ਫੇਸਬੁੱਕ ਦੀ ਅਸਲ ਕਹਾਣੀ ਸਾਂਝੀ ਕਰਨਾ ਚਾਹੁੰਦੇ ਹਾਂ, ਜਿਸ ਨਾਲ ਲੋਕਾਂ ਨੂੰ ਇਹ ਸਮਝਣਾ ਆਸਾਨ ਹੋ ਜਾਵੇਗਾ ਕਿ ਅਸੀਂ ਆਪਣੇ ਪਲੇਟਫਾਰਮ ਦੇ ਯੂਜ਼ਰਸ ਤੇ ਸੰਸਥਾਵਾਂ ਰਾਹੀਂ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।