ਮੁਕਤਸਰ ਦੇ ਵਿਦਿਆਰਥੀ ਨੇ ਕੈਨੇਡਾ 'ਚ ਤੋੜਿਆ ਦਮ
ਏਬੀਪੀ ਸਾਂਝਾ | 13 Jul 2020 02:20 PM (IST)
ਵਿਦੇਸ਼ਾਂ 'ਚ ਪੜ੍ਹਦੇ ਵਿਦਿਆਰਥੀਆਂ ਦੀ ਮੌਤ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਕੈਨੇਡਾ ਵਿੱਚ ਪੜ੍ਹਈ ਕਰਨ ਗਏ ਮੁਕਤਸਰ ਦੇ ਵਿਦਿਆਰਥੀ ਪੁਨੀਤ ਰਾਜੌਰੀਆ ਦੀ ਮੌਤ ਹੋ ਗਈ। 19 ਸਾਲਾਂ ਨੌਜਵਾਨ ਬਲੱਡ ਕੈਂਸਰ ਦੀ ਬਿਮਾਰੀ ਤੋਂ ਜੂਝ ਰਿਹਾ ਸੀ।
ਮੁਕਤਸਰ: ਵਿਦੇਸ਼ਾਂ 'ਚ ਪੜ੍ਹਦੇ ਵਿਦਿਆਰਥੀਆਂ ਦੀ ਮੌਤ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਕੈਨੇਡਾ ਵਿੱਚ ਪੜ੍ਹਈ ਕਰਨ ਗਏ ਮੁਕਤਸਰ ਦੇ ਵਿਦਿਆਰਥੀ ਪੁਨੀਤ ਰਾਜੌਰੀਆ ਦੀ ਮੌਤ ਹੋ ਗਈ। 19 ਸਾਲਾਂ ਨੌਜਵਾਨ ਬਲੱਡ ਕੈਂਸਰ ਦੀ ਬਿਮਾਰੀ ਤੋਂ ਜੂਝ ਰਿਹਾ ਸੀ। ਪੁਨੀਤ ਦੇ ਪਿਤਾ ਦਵਿੰਦਰ ਰਜੌਰੀਆ ਮੁਕਤਸਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਪ੍ਰਿੰਸੀਪਲ ਹਨ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹ ਸਾਲ ਪਹਿਲਾਂ ਹੀ ਕੈਨੇਡਾ ਵਿਖੇ ਪੜ੍ਹਨ ਗਿਆ ਸੀ। ਉਥੇ ਹੀ ਉਸ ਦੀ ਬਲੱਡ ਕੈਂਸਰ ਦੀ ਬਿਮਾਰੀ ਦਾ ਪਤਾ ਲੱਗਿਆ ਤੇ ਕੁਝ ਦਿਨਾਂ ਤੋਂ ਇਲਾਜ ਚੱਲ ਰਿਹਾ ਸੀ ਪਰ ਬੀਤੇ ਕੱਲ੍ਹ ਉਸ ਦੀ ਮੌਤ ਹੋ ਗਈ। ਮੌਸਮ ਵਿਭਾਗ ਦਾ ਯੈਲੋ ਅਲਰਟ, ਪੰਜਾਬ-ਹਰਿਆਣਾ 'ਚ ਜਲਥਲ, ਦਿੱਲੀ 'ਚ ਨਹੀਂ ਪਵੇਗਾ ਮੀਂਹ ਪੁਨੀਤ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁਤਰ ਸੀ। ਉਸ ਦੀ ਮੌਤ ਦੀ ਖਬਰ ਤੋਂ ਬਾਅਦ ਪੂਰੇ ਪਰਿਵਾਰ 'ਚ ਦੁਖ ਦਾ ਪਹਾੜ ਟੁੱਟਿਆ ਹੈ। ਕੋਰੋਨਾ ਮਹਾਮਾਰੀ ਕਾਰਨ ਜਿਥੇ ਫਲਾਇਟਸ ਬੰਦ ਪਈਆਂ ਹਨ, ਉੱਥੇ ਪਰਿਵਾਰ ਨੇ ਸਰਕਾਰ ਤੋਂ ਆਪਣੇ ਪੁਤਰ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਗੁਹਾਰ ਲਾਈ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ