ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਲਾਗੂ ਲੌਕਡਾਊਨ ਨੂੰ 3 ਮਈ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਅੱਜ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਕੋਰੋਨਾ ਖਿਲਾਫ ਭਾਰਤ ਦੀ ਲੜਾਈ ਤਾਕਤ ਨਾਲ ਅੱਗੇ ਵਧ ਰਹੀ ਹੈ। ਜਨਤਕ ਕੁਰਬਾਨੀ ਦੇ ਕਾਰਨ, ਕੋਰੋਨਾ ਨਾਲ ਲੜਨ ‘ਚ ਵੀ ਕਾਫ਼ੀ ਸਫਲਤਾ ਮਿਲੀ ਹੈ। ਪੀਐਮ ਮੋਦੀ ਨੇ ਇਸ ਤੋਂ ਪਹਿਲਾਂ ਦੇਸ਼ ਨੂੰ ਕੋਰੋਨਾਵਾਇਰਸ ਦੇ ਪ੍ਰਕੋਪ ਤੋਂ ਬਚਾਉਣ ਲਈ 21 ਦਿਨਾਂ ਦੇ ਲੌਕਡਾਊਨ ਦਾ ਐਲਾਨ ਕੀਤਾ ਸੀ। ਅੱਜ ਇਸ ਲੌਕਡਾਊਨ ਦਾ 21ਵਾਂ ਦਿਨ ਹੈ।
ਲੋਕਾਂ ਨੇ ਦੁੱਖ ਝੱਲ ਕੇ ਆਪਣੇ ਦੇਸ਼ ਨੂੰ ਬਚਾਇਆ: ਮੋਦੀ
ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਕੋਰੋਨਾ ਗਲੋਬਲ ਮਹਾਮਾਰੀ ਵਿਰੁੱਧ ਭਾਰਤ ਦੀ ਲੜਾਈ ਸਫਲਤਾ ਨਾਲ ਅੱਗੇ ਵਧ ਰਹੀ ਹੈ। ਤੁਹਾਡੇ ਸਾਰੇ ਦੇਸ਼ ਵਾਸੀਆਂ ਦੀ ਸਹਿਜਤਾ ਤੇ ਹੁਣ ਤੱਕ ਤੁਹਾਡੀ ਕੁਰਬਾਨੀ ਕਾਰਨ ਕੋਰੋਨਾ ਤੋਂ ਹੋਏ ਵੱਡੇ ਨੁਕਸਾਨ ਨੂੰ ਰੋਕਣ ਦੇ ਯੋਗ ਹੋ ਗਏ ਹਾਂ। ” ਉਨ੍ਹਾਂ ਕਿਹਾ,“ ਤੁਸੀਂ ਦੁੱਖ ਝੱਲਦਿਆਂ ਵੀ ਆਪਣੇ ਦੇਸ਼ ਨੂੰ ਬਚਾ ਲਿਆ ਹੈ। ਮੈਂ ਜਾਣਦਾ ਹਾਂ ਤੁਸੀਂ ਕਿੰਨੀ ਮੁਸੀਬਤ ਝੱਲੀ ਹੈ। ਕੁੱਝ ਲੋਕਾਂ ਨੂੰ ਖਾਣ ਵਿੱਚ ਮੁਸ਼ਕਲ ਹੁੰਦੀ ਹੈ, ਕੁਝ ਨੂੰ ਆਉਣ ਤੇ ਜਾਣ ਵਿੱਚ ਮੁਸ਼ਕਲ ਹੁੰਦੀ ਹੈ, ਕੁਝ ਪਰਿਵਾਰ ਤੋਂ ਦੂਰ ਹੁੰਦੇ ਹਨ।
ਪੀਐਮ ਮੋਦੀ ਨੇ ਕਿਹਾ, “ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦੀ ਜਯੰਤੀ ‘ਤੇ ਭਾਰਤ ਦੇ ਲੋਕਾਂ ਲਈ ਸਾਡੀ ਸਮੂਹਕ ਤਾਕਤ ਦਾ ਇਹ ਪ੍ਰਦਰਸ਼ਨ, ਇਹ ਵਾਅਦਾ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ।” ਉਨ੍ਹਾਂ ਕਿਹਾ, “ਅੱਜ ਵਿਸ਼ਵ ਵਿੱਚ ਕੋਰੋਨਾ ਗਲੋਬਲ ਮਹਾਂਮਾਰੀ ਦੀ ਸਥਿਤੀ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਨੇ ਕਿਵੇਂ ਇੱਥੇ ਲਾਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤੁਸੀਂ ਇਸ ਦੇ ਸਹਿਯੋਗੀ ਵੀ ਹੋ ਤੇ ਗਵਾਹ ਵੀ।”
ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ:
ਦੇਸ਼ ਵਿੱਚ ਜਾਨਲੇਵਾ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਇਸ ਮਹਾਂਮਾਰੀ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹੁਣ 10 ਹਜ਼ਾਰ ਨੂੰ ਪਾਰ ਕਰ ਗਈ ਹੈ। ਮੰਤਰਾਲੇਅਨੁਸਾਰ ਹੁਣ ਤੱਕ 10 ਹਜ਼ਾਰ 363 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਇਸ ਦੇ ਨਾਲ ਹੀ 339 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 1036 ਵਿਅਕਤੀ ਠੀਕ ਵੀ ਹੋਏ ਹਨ।
ਦੇਸ਼ ਨੂੰ ਸੰਬੋਧਨ ਦੌਰਾਨ ਕੀ ਬੋਲੇ ਪ੍ਰਧਾਨ ਮੰਤਰੀ ਮੋਦੀ
ਏਬੀਪੀ ਸਾਂਝਾ
Updated at:
14 Apr 2020 10:42 AM (IST)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਲਾਗੂ ਲੌਕਡਾਊਨ ਨੂੰ 3 ਮਈ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਅੱਜ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਕੋਰੋਨਾ ਖਿਲਾਫ ਭਾਰਤ ਦੀ ਲੜਾਈ ਤਾਕਤ ਨਾਲ ਅੱਗੇ ਵਧ ਰਹੀ ਹੈ। ਜਨਤਕ ਕੁਰਬਾਨੀ ਦੇ ਕਾਰਨ, ਕੋਰੋਨਾ ਨਾਲ ਲੜਨ ‘ਚ ਵੀ ਕਾਫ਼ੀ ਸਫਲਤਾ ਮਿਲੀ ਹੈ।
- - - - - - - - - Advertisement - - - - - - - - -