ਰਵੀਸ਼ ਕੁਮਾਰ ਨੂੰ ਟੀਵੀ ਪੱਤਰਕਾਰੀ ‘ਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨ ਮਿਲਿਆ ਹੈ। ਉਨ੍ਹਾਂ ਨੇ ਇਹ ਐਵਾਰਡ 9 ਸਤੰਬਰ ਨੂੰ ਫਿਲੀਂਪਸ ‘ਚ ਦਿੱਤਾ ਜਾਵੇਗਾ। ਸਾਲ 2018 ‘ਚ ਦੋ ਭਾਰਤੀਆਂ ਨੂੰ ਇਹ ਸਨਮਾਨ ਮਿਲਿਆ ਸੀ, ਇਨ੍ਹਾਂ ‘ਚ ਮਨੋਵਿਗਿਆਨੀ ਭਾਰਤ ਵਾਟਵਾਨੀ ਤੇ ਆਰਥਿਕ ਵਿਕਾਸ ਲਈ ਵਿਗਿਆਨ ਤੇ ਸੰਸਕ੍ਰਿਤੀ ਨੂੰ ਰਚਨਾਤਮਕ ਤੌਰ 'ਤੇ ਕੰਮ ਨੂੰ ਲੈ ਕੇ ਲਦਾਖ ਦੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਦਲਣ ਵਾਲੇ ਸੋਨਮ ਵਾਂਗਚੁਕ ਸ਼ਾਮਲ ਸੀ।
ਹੁਣ ਤੁਹਾਨੂੰ ਦਸਦੇ ਹਾਂ ਕੀ ਹੈ ਰਮਨ ਮੈਗਸੇਸੇ ਐਵਾਰਡ
ਰਮਨ ਮੈਗਸੇਸੇ ਐਵਾਰਡ ਸਾਲਾਨਾ ਤੌਰ ‘ਤੇ ਦਿੱਤਾ ਜਾਣ ਵਾਲਾ ਇਨਾਮ ਹੈ, ਜੋ ਫਿਲੀਂਪਸ ਦੇ ਸਾਬਕਾ ਰਾਸ਼ਟਰਪਤੀ ਰਮਨ ਦੀ ਯਾਦ ‘ਚ ਦਿੱਤਾ ਜਾਂਦਾ ਹੈ। ਇਹ ਐਵਾਰਡ ਆਪਣੇ ਖੇਤਰ ‘ਚ ਵਧੀਆ ਕੰਮ ਕਰਨ ਵਾਲਿਆਂ ਨੂੰ ਦਿੱਤਾ ਜਾਂਦਾ ਹੈ। ਸਾਲ 1958 ਤੋਂ ਦਿੱਤੇ ਜਾਣ ਵਾਲੇ ਇਸ ਐਵਾਰਡ ਨੂੰ ਏਸ਼ੀਆ ਦਾ ਨੋਬਲ ਐਵਾਰਡ ਕਿਹਾ ਜਾਂਦਾ ਹੈ।
ਹੁਣ ਤਕ ਇਨ੍ਹਾਂ ਭਾਰਤੀਆਂ ਨੂੰ ਮਿਲ ਚੁੱਕਿਆ ਐਵਾਰਡ: ਸਾਲ 1985 ‘ਚ ਵਿਨੋਭਾ ਭਾਵੇ ਅਜਿਹੇ ਭਾਰਤੀ ਸੀ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਇਹ ਐਵਾਰਡ ਮਿਲਿਆ ਸੀ। ਇਸ ਤੋਂ ਬਾਅਦ ਮਦਰ ਟੈਰੇਸਾ (1962), ਜੈਪ੍ਰਕਾਸ਼ ਨਾਰਾਇਣ (1965), ਸਤਿਆਜੀਤ ਰੇ (1967), ਚੰਦੀ ਪ੍ਰਸਾਦ ਭੱਟ (1982), ਅਰੁਣ ਸ਼ੋਰੀ (1982), ਕਿਰਨ ਬੇਦੀ (1994), ਅਰਵਿੰਦ ਕੇਜਰੀਵਾਲ (2006), ਪੀ ਸਾਈਨਾਥ (2007) ਨੂੰ ਇਹ ਐਵਾਰਡ ਮਿਲ ਚੁੱਕਿਆ ਹੈ