ਨੈਸ਼ਨਲ ਐਲੀਜੀਬਿਲਿਟੀ ਕਮ ਐਂਟਰੇਂਸ ਟੈਸਟ 2020 ਦਾ ਨਤੀਜਾ ਅੱਜ ਐਲਾਨਿਆ ਜਾਣਾ ਸੀ, ਜਿਸ ਨੂੰ ਕੁਝ ਕਾਰਨਾਂ ਕਰਕੇ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਨਤੀਜਿਆਂ ਦੀ ਘੋਸ਼ਣਾ ਦੀ ਨਵੀਂ ਤਰੀਕ ਦੇ ਸੰਬੰਧ 'ਚ ਜਾਣਕਾਰੀ ਦਿੱਤੀ ਗਈ ਹੈ, ਹਾਲਾਂਕਿ ਅਜੇ ਵੀ ਸਮਾਂ ਕਨਫਰਮ ਨਹੀਂ ਹੋਇਆ ਹੈ। ਉਹ ਉਮੀਦਵਾਰ ਜੋ ਇਸ ਸਾਲ ਦੀ NEET ਦੀ ਪ੍ਰੀਖਿਆ 'ਚ ਸ਼ਾਮਲ ਹੋਏ ਹਨ, ਉਹ ਰਾਸ਼ਟਰੀ ਜਾਂਚ ਏਜੰਸੀ ਦੀ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਨਤੀਜੇ ਦੀ ਜਾਂਚ ਕਰ ਸਕਦੇ ਹਨ।


ਅਜਿਹਾ ਕਰਨ ਲਈ, ਅਧਿਕਾਰਤ ਵੈਬਸਾਈਟ ਅਡਰੈਸ ntaneet.ac.in.  ਹੈ। ਨਤੀਜੇ ਬਾਰੇ ਵਧੇਰੇ ਜਾਣਕਾਰੀ ਇਸ ਵੈਬਸਾਈਟ ਤੋਂ ਵੀ ਪਾਈ ਜਾ ਸਕਦੀ ਹੈ। ਨਾਲ ਹੀ ਕਾਉਂਸਲਿੰਗ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜੇ ਅਸੀਂ ਨਵੀਆਂ ਤਰੀਕਾਂ ਦੀ ਗੱਲ ਕਰੀਏ ਤਾਂ ਸਿੱਖਿਆ ਮੰਤਰੀ ਰਮੇਸ਼ ਪੋਖਰੀਅਲ ਨਿਸ਼ਾਂਕ ਦੇ ਟਵੀਟ ਅਨੁਸਾਰ NEET UG ਪ੍ਰੀਖਿਆ 2020 ਦਾ ਨਤੀਜਾ 16 ਅਕਤੂਬਰ 2020 ਨੂੰ ਐਲਾਨਿਆ ਜਾਵੇਗਾ।

ਪੰਜਾਬ ਦੇ ਕਿਸਾਨਾਂ ਨੂੰ ਜੰਤਰ-ਮੰਤਰ ਲੈ ਕੇ ਪਹੁੰਚੇ ਭਗਵੰਤ ਮਾਨ, ਕੇਜਰੀਵਾਲ ਵੀ ਸੰਘਰਸ਼ 'ਚ ਡਟੇ

ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਨਤੀਜੇ ਦੇ ਐਲਾਨ ਲਈ ਸਹੀ ਸਮਾਂ ਬਾਅਦ ਵਿੱਚ ਦੱਸਿਆ ਜਾਵੇਗਾ। ਉਮੀਦਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਨੀਟ ਦੀ ਅਧਿਕਾਰਤ ਵੈਬਸਾਈਟ 'ਤੇ ਨਜ਼ਰ ਰੱਖਣ ਤਾਂ ਜੋ ਉਨ੍ਹਾਂ ਤੋਂ ਕੋਈ ਲੋੜੀਂਦੀ ਜਾਣਕਾਰੀ ਨਾ ਛੁੱਟ ਜਾਵੇ। ਬਾਕੀ ਇਸ ਮੈਡੀਕਲ ਦਾਖਲਾ ਟੈਸਟ ਬਾਰੇ ਵਿਸਥਾਰ ਵਿੱਚ ਜਾਣਕਾਰੀ ਲੈਣ ਲਈ ਅਧਿਕਾਰਤ ਵੈਬਸਾਈਟ 'ਤੇ ਜਾ ਸਕਦੇ ਹਨ।

ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਨੂੰ ਅਲਟੀਮੇਟਮ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Education Loan Information:

Calculate Education Loan EMI