ਗਲਵੈਸਟਨ: ਅਮਰੀਕਾ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਅਸ਼ਵੇਤਾਂ ਖਿਲਾਫ ਪੁਲਿਸ ਦੀ ਬੇਰਹਿਮੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਟੈਕਸਸ ਦਾ ਹੈ, ਜੋ ਜ਼ੋਰ ਫੜ ਰਿਹਾ ਹੈ। ਘੋੜਿਆਂ ‘ਤੇ ਸਵਾਰ ਦੋ ਪੁਲਿਸ ਵਾਲਿਆਂ ਨੇ ਇੱਕ ਅਸ਼ਵੇਤ ਆਦਮੀ ਨੂੰ ਰੱਸੀ ਨਾਲ ਬੰਨ੍ਹਿਆ ਤੇ ਉਸ ਨੂੰ ਪੈਦਲ ਪੁਲਿਸ ਸਟੇਸ਼ਨ ਲੈ ਗਏ। ਉਸ ਆਦਮੀ ਨੇ ਹੁਣ ਦੱਖਣ-ਪੂਰਬੀ ਟੈਕਸਾਸ ਸ਼ਹਿਰ ਤੇ ਇਸ ਦੇ ਪੁਲਿਸ ਵਿਭਾਗ ਤੋਂ ਦੱਸ ਲੱਖ ਡਾਲਰ ਹਰਜਾਨੇ ਦੀ ਮੰਗ ਕਰਦਿਆਂ ਕਿਹਾ ਹੈ ਕਿ ਉਸ ਨੂੰ ਗ੍ਰਿਫਤਾਰੀ ਦੌਰਾਨ ਅਪਮਾਨ ਤੇ ਡਰ ਦਾ ਸਾਹਮਣਾ ਕਰਨਾ ਪਿਆ।




ਪਿਛਲੇ ਹਫਤੇ ਗਲਵੈਸਟਨ ਕਾਊਂਟੀ ਦੀ ਜ਼ਿਲ੍ਹਾ ਅਦਾਲਤ ਵਿੱਚ ਡੋਨਾਲਡ ਨੀਲੀ (44) ਦੀ ਤਰਫ਼ੋਂ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਕਿ ਅਧਿਕਾਰੀਆਂ ਦਾ ਚਾਲ-ਚਲਣ ਬਹੁਤ ਹੀ ਘ੍ਰਿਣਾਯੋਗ ਤੇ ਅਪਮਾਨਜਨਕ ਸੀ। ਇਸ ਨਾਲ ਨੀਲੀ ਸਰੀਰਕ ਤੌਰ ‘ਤੇ ਜ਼ਖਮੀ ਹੋਇਆ ਤੇ ਭਾਵਨਾਤਮਕ ਤੌਰ ‘ਤੇ ਵੀ ਦੁਖੀ ਹੋਇਆ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ।

ਦੱਸ ਦੇਈਏ ਕਿ ਇਹ ਕੇਸ ਪਿਛਲੇ ਸਾਲ ਅਗਸਤ ਦਾ ਹੈ ਤੇ ਤਸਵੀਰਾਂ ਵਿੱਚ ਨੀਲੀ ਨੂੰ ਹੱਥਕੜੀ ਨਾਲ ਜੋੜੀ ਰੱਸੀ ਨਾਲ ਫੜਕੇ ਦੋ ਸਵਾਰ ਪੁਲਿਸ ਅਧਿਕਾਰੀ ਲੈ ਜਾ ਰਹੇ ਹਨ।

ਘਰੋਂ ਸੱਦ ਕੇ ਬੀਜੇਪੀ ਕੌਂਸਲਰ ਨੂੰ ਮਾਰੀਆਂ ਗੋਲੀਆਂ, ਸੀਸੀਟੀਵੀ ‘ਚ ਨਜ਼ਰ ਆਏ ਕਾਤਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904