ਦੁਨੀਆਂ ਦੇ ਦੋ ਦੇਸ਼ ਅਜਿਹੇ ਭਿੜੇ ਕਿ ਸ਼ਹਿਰ ਸ਼ਮਸ਼ਾਨ 'ਚ ਤਬਦੀਲ ਹੋ ਗਏ। ਆਸਮਾਨ ਤੋਂ ਮਿਜ਼ਾਇਲਾਂ ਮੌਤ ਦਾ ਮੀਂਹ ਵਰ੍ਹਾ ਰਹੀਆਂ ਹਨ ਤੇ ਧਰਤੀ 'ਤੇ ਲਾਸ਼ਾਂ ਦਾ ਢੇਰ ਲੱਗ ਰਿਹਾ ਹੈ। ਅਜਰਬਾਈਜਾਨ ਨੇ ਆਰਮੇਨੀਆ ਫੌਜ ਦੀ ਤਬਾਹੀ ਦੀਆਂ ਕੁਝ ਤਸਵੀਰਾਂ ਜਾਰੀ ਕੀਤੀਆਂ ਹਨ। ਸੰਘਰਸ਼ ਨੂੰ ਲੈ ਕੇ ਅਜਰਬਾਈਜਾਨ ਦਾ ਦਾਅਵਾ ਹੈ ਕਿ ਉਸ ਨੇ ਆਰਮੇਨੀਆਈ ਫੌਜ ਦੇ ਲਸ਼ਕਰ ਨੂੰ ਜ਼ਮੀਨਦੋਜ ਕਰ ਦਿੱਤਾ ਹੈ।


ਅਜਰਬਾਈਜਾਨ ਦੇ ਰੱਖਿਆ ਮੰਤਰਾਲੇ ਨੇ ਅਚੂਕ ਨਿਸ਼ਾਨੇ ਦੇ ਸਬੂਤ ਵਜੋਂ ਵੀਡੀਓ ਵੀ ਜਾਰੀ ਕੀਤਾ ਹੈ। ਤਾਬੜਤੋੜ ਹਵਾਈ ਅਟੈਕ ਹੋ ਰਹੇ ਹਨ। ਵੀਡੀਓ 'ਚ ਫੌਜੀ ਹਰਕਤਾਂ ਸਾਫ ਨਜ਼ਰ ਆ ਰਹੀਆਂ ਹਨ। ਹਮਲੇ ਤੋਂ ਠੀਕ ਪਹਿਲਾਂ ਫੌਜੀ ਭੱਜਦੇ ਨਜ਼ਰ ਆ ਰਹੇ ਹਨ। ਹਮਲੇ ਤੋਂ ਕੁਝ ਸਕਿੰਟ ਪਹਿਲਾਂ ਅਫਰਾ-ਤਫਰੀ ਮੱਚਦੀ ਹੈ ਤੇ ਹਮਲਾ ਹੋ ਜਾਂਦਾ ਹੈ।


ਅਜਰਬਾਈਜਾਨ ਦਾ ਇਲਜ਼ਾਮ ਹੈ ਕਿ ਆਰਮੇਨੀਆਈ ਫੌਜ ਨੇ ਸ਼ਨੀਵਾਰ-ਐਤਵਾਰ ਦੀ ਰਾਤ ਦੂਜੇ ਵੱਡੇ ਸ਼ਹਿਰ ਗਾਂਜਾ ਸਮੇਤ ਕਈ ਥਾਵਾਂ 'ਤੇ ਮਿਜ਼ਾਇਲ ਨਾਲ ਹਮਲੇ ਕੀਤੇ। ਇਸ ਹਮਲੇ 'ਚ 9 ਲੋਕ ਮਾਰੇ ਗਏ ਜਦਕਿ 30 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ।


ਕਿਸਾਨਾਂ ਨੇ ਕੇਂਦਰ ਦੇ ਸੱਦੇ ਨੂੰ ਮੁੜ ਮਾਰੀ ਠੋਕਰ


ਜਾਖੜ ਦੀ ਕੁਰਸੀ ਬਰਕਰਾਰ, ਨਵਜੋਤ ਸਿੱਧੂ ਬਾਰੇ ਇਹ ਬੋਲੇ ਰਾਵਤ

ਅਜਰਬਾਈਜਾਨ-ਆਰਮੇਨੀਆ 'ਚ ਸਤੰਬਰ ਤੋਂ ਯੁੱਧ ਛਿੜਿਆ ਹੈ। ਇਸ 'ਚ ਹੁਣ ਤਕ 400 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ। ਨਾਗੋਰਨੀ ਕਾਰਾਬਖ ਨੂੰ ਲੈਕੇ ਦੋਵਾਂ 'ਚ ਯੁੱਧ ਛਿੜਿਆ ਹੋਇਆ ਹੈ। ਇਹ ਅਜਰਬਾਈਜਾਨ ਦਾ ਹਿੱਸਾ ਹੈ ਜਿਸ 'ਤੇ ਆਰਮੇਨੀਆ ਸਮਰਥਕ ਵਿਦਰੋਹੀਆਂ ਦਾ ਕਬਜ਼ਾ ਹੈ ਤੇ ਇਸੇ ਨੂੰ ਲੈ ਕੇ ਤਬਾਹੀ ਮੱਚਾਈ ਹੈ।


ਆਰਮੇਨੀਆ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰਦਿਆਂ ਇਲਜ਼ਾਮ ਲਾਇਆ ਕਿ ਅਜਰਬਾਈਜਾਨ ਨੇ ਯੁੱਧ ਲਈ ਸੀਰੀਆ ਤੋਂ ਲੜਾਕੇ ਮੰਗਵਾਏ ਹਨ।


ਖੇਤੀ ਕਾਨੂੰਨਾਂ ਖਿਲਾਫ ਲੰਡਨ 'ਚ ਰੈਲੀ ਕੱਢਣ ਵਾਲੇ ਸਿੱਖ ਨੂੰ ਲੱਖਾਂ ਰੁਪਏ ਜ਼ੁਰਮਾਨਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ