ਲੰਡਨ: ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ 'ਚ ਕੀਤੇ ਜਾ ਰਹੇ ਪ੍ਰਦਰਸ਼ਨ 'ਚ ਵਿਦੇਸ਼ਾਂ 'ਚ ਵੱਸੇ ਪੰਜਾਬੀ ਵੀ ਕਿਸਾਨਾਂ ਦੇ ਹੱਕ 'ਚ ਨਿੱਕਰੇ ਹਨ। ਅਜਿਹੇ 'ਚ ਬ੍ਰਿਟੇਨ 'ਚ ਪੰਜਾਬ ਦੇ ਕਿਸਾਨਾਂ ਦੇ ਸਮਰਥਨ 'ਚ ਪਿਛਲੇ ਹਫਤੇ ਰੈਲੀ ਕਰਵਾਈ ਗਈ। ਇਸ ਰੈਲੀ 'ਚ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ।


ਕੋਰੋਨਾ ਕਾਲ 'ਚ ਕਿਸਾਨਾਂ ਦੀ ਰੈਲੀ ਕਰਕੇ ਸੈਂਕੜੇ ਲੋਕਾਂ ਦੀ ਭੀੜ ਇਕੱਠੀ ਕਰਨਾ ਬ੍ਰਿਟਿਸ਼ ਸਿੱਖ ਲੀਡਰ ਨੂੰ ਮਹਿੰਗੀ ਪੈ ਗਈ। ਲੰਡਨ ਪੁਲਿਸ ਵੱਲੋਂ ਉਸ ਨੂੰ 10 ਹਜ਼ਾਰ ਪਾਊਂਡ ਯਾਨੀ ਕਰੀਬ 9.5 ਲੱਖ ਰੁਪਏ ਜ਼ੁਰਮਾਨਾ ਕੀਤਾ ਗਿਆ ਹੈ। ਸਿੱਖ ਐਕਟੀਵਿਸਟ ਯੂਕੇ ਦੇ ਦੀਪਾ ਸਿੰਘ ਨੇ ਪੰਜਾਬ ਦੇ ਕਿਸਾਨਾਂ ਨਾਲ ਇਕਜੁੱਟਤਾ ਦਿਖਾਉਂਦਿਆਂ ਪੱਛਮੀ ਲੰਡਨ 'ਚ ਕਿਸਾਨ ਰੈਲੀ ਕਰਵਾਈ ਸੀ।


ਕਿਸਾਨਾਂ ਨੂੰ ਖੇਤੀ ਕਾਨੂੰਨ ਸਮਝਾਏਗੀ BJP, 10 ਮੰਤਰੀਆਂ ਦੀ ਟੀਮ ਤਿਆਰ


ਪੁਲਿਸ ਨੇ ਕੋਵਿਡ ਨਿਯਮਾਂ ਦੀ ਉਲੰਘਣਾ ਕਾਰਨ ਚਾਰ ਅਕਤੂਬਰ ਨੂੰ ਜੁਰਮਾਨੇ ਦਾ ਨੋਟਿਸ ਦਿੱਤਾ ਸੀ। ਦੀਪਾ ਸਿੰਘ ਨੇ ਇਸ ਜ਼ੁਰਮਾਨੇ ਪ੍ਰਤੀ ਨਿਰਾਸ਼ਾ ਜ਼ਾਹਰ ਕੀਤੀ। ਪਰ ਉਨ੍ਹਾਂ ਰੈਲੀ 'ਚ ਵੱਡੀ ਗਿਣਤੀ ਪਹੁੰਚਣ ਵਾਲੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ। ਭਾਰਤ 'ਚ ਨਵੇਂ ਖੇਤੀ ਕਾਨੂੰਨਾਂ ਖਿਲਾਫ ਪੱਛਮੀ ਲੰਡਨ 'ਚ ਚਾਰ ਅਕਤੂਬਰ ਨੂੰ ਹੋਈ ਰੈਲੀ 'ਚ ਕਾਰ, ਟਰੱਕ ਅਤੇ ਮੋਟਰਸਾਇਕਲ ਸ਼ਾਮਲ ਕੀਤੇ ਗਏ।


ਕਿਸਾਨਾਂ ਨੂੰ ਖੇਤੀ ਕਾਨੂੰਨ ਸਮਝਾਏਗੀ BJP, 10 ਮੰਤਰੀਆਂ ਦੀ ਟੀਮ ਤਿਆਰ


ਉਨ੍ਹਾਂ ਕਿਹਾ ਰੈਲੀ 'ਚ ਸ਼ਾਮਲ ਹੋਇਆ ਹਰ ਵਿਅਕਤੀ ਪੰਜਾਬ ਦੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ। ਓਧਰ ਲੰਡਨ ਪੁਲਿਸ ਨੇ ਕਿਹਾ ਕੋਰੋਨਾ ਵਾਇਰਸ ਨਾਲ ਸਬੰਧਤ ਪਾਬੰਦੀਆਂ ਦੇ ਚੱਲਦਿਆਂ ਪ੍ਰਦਰਸ਼ਨ ਲਈ ਛੋਟ ਨਹੀਂ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ