ਪੈਰਿਸ: ਆਨਲਾਈਨ ਸ਼ੌਪਿੰਗ 'ਚ ਠੱਗੀਆਂ ਵੱਜਣ ਦੀਆਂ ਖਬਰਾਂ ਕਈ ਵਾਰ ਸਾਹਮਣੇ ਆਈਆਂ ਹਨ, ਪਰ ਜੇਕਰ ਅਜਿਹਾ ਹੋਵੇ ਕਿ ਜੋ ਤੁਸੀਂ ਆਰਡਰ ਕੀਤਾ ਹੋਵੇ ਤੇ ਉਸ ਤੋਂ ਵੀ ਕਿਤੇ ਵੱਧ ਤੁਹਾਨੂੰ ਮਿਲ ਜਾਵੇ, ਤਾਂ ਜ਼ਾਹਿਰ ਤੌਰ 'ਤੇ ਤੁਸੀਂ ਹੈਰਾਨ ਹੋਵੋਗੇ। ਫਰਾਂਸ ਤੋਂ ਇੱਕ ਅਜੀਬੋ ਗਰੀਬ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਨੇ ਆਨਲਾਈਨ ਸ਼ੌਪਿੰਗ ਤੋਂ ਬਿੱਲੀਆਂ ਦਾ ਆਰਡਰ ਕੀਤਾ ਸੀ। ਉਹ ਵਿਅਕਤੀ ਬਿੱਲੀਆਂ ਨੂੰ ਬਹੁਤ ਪਿਆਰ ਕਰਦਾ ਸੀ। ਉਹ ਆਪਣੇ ਘਰ ਵਿੱਚ ਬਿੱਲੀਆਂ ਪਾਲਣਾ ਚਾਹੁੰਦਾ ਸੀ।
ਉਨ੍ਹਾਂ ਨੇ ਇੱਕ ਆਨਲਾਈਨ ਸ਼ੌਪਿੰਗ ਵੈਬਸਾਈਟ ਤੋਂ ਬਿੱਲੀਆਂ ਨੂੰ 5 ਲੱਖ ਰੁਪਏ ਵਿੱਚ ਮੰਗਵਾਉਣ ਬਾਰੇ ਸੋਚਿਆ। ਵਿਅਕਤੀ ਨੇ ਆਨਲਾਈਨ ਸਾਈਟ 'ਤੇ ਬਹੁਤ ਸਾਰੀਆਂ ਬਿੱਲੀਆਂ ਵੇਖੀਆਂ। ਇਸ ਤੋਂ ਬਾਅਦ ਉਸ ਨੂੰ ਇੱਕ ਸਵਾਨਾਹ ਬ੍ਰਿਡ ਦੀ ਬਿੱਲੀ ਪਸੰਦ ਆਈ। ਇਸ ਤੋਂ ਬਾਅਦ ਉਸ ਨੇ ਉਸ ਬਿੱਲੀ ਨੂੰ ਆਰਡਰ ਕੀਤਾ। ਇਸ ਬਿੱਲੀ ਦੀ ਕੀਮਤ ਫ੍ਰੈਂਚ ਰਕਮ ਵਿੱਚ 6 ਹਜ਼ਾਰ ਯੂਰੋ ਸੀ। ਇਸ ਦੀ ਕੀਮਤ ਭਾਰਤੀ ਕਰੰਸੀ 'ਚ ਲਗਪਗ 5 ਲੱਖ ਰੁਪਏ ਸੀ।
buffalo dispute: ਇੱਕ ਮੱਝ ਦੇ ਦੋ ਦਾਅਵੇਦਾਰ, ਪੁਲਿਸ ਨੇ ਵਰਤੀ ਅਜਿਹੀ ਤਰਕੀਬ ਕਿ ਹੋ ਰਹੀ ਚਾਰੇ ਪਾਸੇ ਸ਼ਲਾਘਾ
ਵਿਅਕਤੀ ਨੇ ਬਿੱਲੀ ਦਾ ਭੁਗਤਾਨ ਵੀ ਕਰ ਦਿੱਤਾ। ਆਰਡਰ ਦੇ ਅਗਲੇ ਦਿਨ ਡਿਲਿਵਰੀ ਬੁਆਏ ਆਪਣੀ ਡਿਲੀਵਰੀ ਲੈ ਕੇ ਆਇਆ। ਖਬਰਾਂ ਅਨੁਸਾਰ ਜਦੋਂ ਡਿਲਵਰੀ ਬੁਆਏ ਡਿਲਿਵਰੀ ਚਲਾ ਗਿਆ ਤਾਂ ਉਨ੍ਹਾਂ ਡੱਬਾ ਖੋਲ੍ਹਿਆ। ਜਿਵੇਂ ਹੀ ਬਕਸਾ ਖੋਲ੍ਹਿਆ, ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਨ੍ਹਾਂ ਦੋਵਾਂ ਨੇ ਵੇਖਿਆ ਕਿ ਡੱਬੇ ਦੇ ਅੰਦਰ ਇੱਕ ਬਾਘ ਦਾ ਬੱਚਾ ਸੀ। ਬਾਘ ਦਾ ਬੱਚਾ ਦੇਖ ਕੇ ਘਰ 'ਚ ਹਲਚਲ ਮਚ ਗਈ। ਬਕਸੇ 'ਚ ਤਿੰਨ ਮਹੀਨਿਆਂ ਦਾ ਬਾਘ ਦਾ ਬੱਚਾ ਸੀ।
ਜਲੰਧਰ 'ਚ ਬੀਜੇਪੀ ਲੀਡਰ ਕਰਨ ਪਹੁੰਚੇ ਸੀ ਮੀਟਿੰਗ, ਅੱਗੇ ਟੱਕਰੇ ਕਿਸਾਨ, ਹੋਇਆ ਜ਼ਬਰਦਸਤ ਵਿਰੋਧ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
5 ਲੱਖ ਦੇ ਕੇ ਮੰਗਵਾਈ ਪਾਲਣ ਲਈ ਬਿੱਲੀ, ਬਕਸਾ ਖੋਲ੍ਹਿਆ ਤਾਂ ਨਿਕਲਿਆ ਟਾਈਗਰ, ਜਾਣੋ ਫਿਰ ਕੀ ਹੋਇਆ
ਏਬੀਪੀ ਸਾਂਝਾ
Updated at:
12 Oct 2020 03:39 PM (IST)
ਆਨਲਾਈਨ ਸ਼ੌਪਿੰਗ 'ਚ ਠੱਗੀਆਂ ਵੱਜਣ ਦੀਆਂ ਖਬਰਾਂ ਕਈ ਵਾਰ ਸਾਹਮਣੇ ਆਈਆਂ ਹਨ, ਪਰ ਜੇਕਰ ਅਜਿਹਾ ਹੋਵੇ ਕਿ ਜੋ ਤੁਸੀਂ ਆਰਡਰ ਕੀਤਾ ਹੋਵੇ ਤੇ ਉਸ ਤੋਂ ਵੀ ਕਿਤੇ ਵੱਧ ਤੁਹਾਨੂੰ ਮਿਲ ਜਾਵੇ, ਤਾਂ ਜ਼ਾਹਿਰ ਤੌਰ 'ਤੇ ਤੁਸੀਂ ਹੈਰਾਨ ਹੋਵੋਗੇ। ਫਰਾਂਸ ਤੋਂ ਇੱਕ ਅਜੀਬੋ ਗਰੀਬ ਘਟਨਾ ਸਾਹਮਣੇ ਆਈ ਹੈ।
- - - - - - - - - Advertisement - - - - - - - - -