NEET UG 2021: NEET 2021 ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਉਮੀਦਵਾਰ ਬਿਨੈ ਪੱਤਰ ਨੂੰ ਭਰਨ ਤੇ ਜਾਣਕਾਰੀ ਬੁਲੇਟਿਨ ਨੂੰ ਡਾਉਨਲੋਡ ਕਰਨ ਲਈ NTA ਦੀ ਵੈੱਬਸਾਈਟ neet.nta.nic.in ਅਤੇ nta.ac.in ‘ਤੇ ਜਾ ਸਕਦੇ ਹਨ। NEET 2021 ਪ੍ਰੀਖਿਆ 12 ਸਤੰਬਰ 2021 ਨੂੰ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲਈ ਜਾਏਗੀ। ਇਮਤਿਹਾਨ ਦੇ ਦੌਰਾਨ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਨਾ ਲਾਜ਼ਮੀ ਹੈ।

NEET 2021 ਦੀ ਪ੍ਰੀਖਿਆ 13 ਭਾਸ਼ਾਵਾਂ ਵਿੱਚ ਲਈ ਜਾਏਗੀ
ਨੀਟ 2021 ਦੀ ਪ੍ਰੀਖਿਆ 13 ਭਾਸ਼ਾਵਾਂ ਵਿੱਚ ਕਰਵਾਈ ਜਾਏਗੀ ਅਤੇ ਵਿਦਿਆਰਥੀ ਆਪਣੀ ਪਸੰਦ ਦੀ ਭਾਸ਼ਾ ਵਿਚ ਜਾਣਕਾਰੀ ਬੁਲੇਟਿਨ ਡਾਊਨਲੋਡ ਕਰ ਸਕਦੇ ਹਨ ਤੇ ਬਿਨੈ ਪੱਤਰ ਦੀ ਅੰਤਮ ਤਾਰੀਖ, ਯੋਗਤਾ ਦੇ ਮਾਪਦੰਡ, ਅਰਜ਼ੀ ਫੀਸ ਆਦਿ ਦੀ ਜਾਂਚ ਕਰ ਸਕਦੇ ਹਨ। ਇਸ ਸਬੰਧ ਵਿੱਚ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਇਹ ਨਵੀਂ ਸਿੱਖਿਆ ਨੀਤੀ 2020 ਤਹਿਤ ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਦੇ ਅਨੁਸਾਰ ਹੈ।

NEET 2021 ਲਈ ਰਜਿਸਟ੍ਰੇਸ਼ਨ ਦੋ ਪੜਾਵਾਂ ਵਿੱਚ ਕੀਤਾ ਜਾਵੇਗਾ
ਗੌਰਤਲਬ ਹੈ ਕਿ ਵਿਦਿਆਰਥੀਆਂ ਨੂੰ NEET 2021 ਲਈ ਦੋ ਪੜਾਵਾਂ ਵਿੱਚ ਰਜਿਸਟਰ ਕਰਨਾ ਪਏਗਾ। “ਜਾਣਕਾਰੀ ਦਾ ਪਹਿਲਾ ਸੈਟ ਆਲਾਈਨ ਅਰਜ਼ੀ ਫਾਰਮ ਜਮ੍ਹਾ ਕਰਨ ਦੀ ਆਖ਼ਰੀ ਤਰੀਕ ਤੋਂ ਪਹਿਲਾਂ ਭਰਨਾ ਪਏਗਾ। ਜਦੋਂਕਿ ਦੂਸਰਾ ਸੈਟ ਦੇ ਉਮੀਦਵਾਰਾਂ ਨੂੰ ਨਤੀਜਾ ਘੋਸ਼ਿਤ ਕਰਨ/ਸਕੋਰ ਕਾਰਡ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਭਰਨਾ ਹੋਵੇਗਾ। ਦੂਜੇ ਸੈੱਟ ‘ਚ ਉਮੀਦਵਾਰਾਂ ਨੂੰ ਪਹਿਲੇ ਸੈੱਟ ਵਿੱਚ ਦਿੱਤੀ ਗਈ ਜਾਣਕਾਰੀ ਦੇ ਵੇਰਵੇ ਦੇਣੇ ਪੈਣਗੇ।

 

NEET 2021 ਰਜਿਸਟ੍ਰੇਸ਼ਨ ਲਈ ਇਹ ਦਸਤਾਵੇਜ਼ ਲੋੜੀਂਦੇ ਹੋਣਗੇ

ਸਕੈਨ ਕੀਤਾ ਪਾਸਪੋਰਟ ਸਾਈਜ਼ ਫੋਟੋ

ਸਕੈਨ ਕੀਤੇ ਦਸਤਖਤ

ਸਕੈਨ ਕੀਤੇ ਖੱਬੇ ਹੱਥ ਦੇ ਅੰਗੂਠੇ ਦਾ ਨਿਸ਼ਾਨ

ਜਮਾਤ 10 ਸਰਟੀਫਿਕੇਟ ਸਕੈਨ

ਸਕੈਨ ਕੀਤੇ ਪੋਸਟਕਾਰਡ ਆਕਾਰ ਦੀਆਂ ਫੋਟੋਆਂ ਤੇ ਹੋਰ ਦਸਤਾਵੇਜ਼, ਜੇ ਲਾਗੂ ਹੋਏ

 

NEET 2021 ਲਈ ਅਪਲਾਈ ਕਿਵੇਂ ਕਰਨਾ ਹੈ-

1- NTA ਦੀ ਵੈਬਸਾਈਟ 'ਤੇ ਰਜਿਸਟਰੇਸ਼ਨ ਲਿੰਕ 'ਤੇ ਕਲਿਕ ਕਰੋ, ਵੇਰਵੇ ਭਰੋ ਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰਾ ਕਰੋ।

2- ਰਜਿਸਟਰੇਸ਼ਨ ਹੋਣ ਤੋਂ ਬਾਅਦ ਪ੍ਰਮਾਣ ਪੱਤਰ (ਕ੍ਰੇਡੇਸ਼ਿਅਲ) ਲਓ।

3- ਆਪਣੇ ਪ੍ਰਮਾਣ ਪੱਤਰਾਂ ਨਾਲ ਲੌਗਇਨ ਕਰੋ ਤੇ ਅਰਜ਼ੀ ਫਾਰਮ ਭਰੋ।

4- NTA ਦੁਆਰਾ ਦਰਸਾਏ ਗਏ ਫੌਰਮੈਟ ਤੇ ਰੈਜ਼ੋਲੇਸ਼ਨ ਵਿੱਚ ਦਸਤਾਵੇਜ਼ਾਂ ਨੂੰ ਅਪਲੋਡ ਕਰੋ।

5- ਬਿਨੈ-ਪੱਤਰ ਦੀ ਫੀਸ ਆਨਲਾਈਨ ਅਦਾ ਕਰੋ ਅਤੇ ਫਾਰਮ ਜਮ੍ਹਾਂ ਕਰੋ।

 

NEET 2021 ਰਜਿਸਟ੍ਰੇਸ਼ਨ ਫੀਸ
NEET 2021 ਰਜਿਸਟ੍ਰੇਸ਼ਨ ਫੀਸ ਜਨਰਲ ਸ਼੍ਰੇਣੀ ਲਈ 1500 ਰੁਪਏ, ਜਨਰਲ-ਈਡਬਲਯੂਐਸ ਲਈ 1400 ਰੁਪਏ, ਓਬੀਸੀ-ਐਨਸੀਐਲ (ਕੇਂਦਰੀ ਸੂਚੀ) ਅਤੇ ਐਸਸੀ, ਐਸਟੀ, ਅਪੰਗ ਵਿਅਕਤੀਆਂ (ਪੀਡਬਲਯੂਡੀ), ਤੀਸਰੇ ਲਿੰਗ ਲਈ 800 ਰੁਪਏ ਨਿਰਧਾਰਤ ਕੀਤੀ ਗਈ ਹੈ।

ਨੋਟ – ਰਜਿਸਟਰੇਸ਼ਨ ਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੈ ਅਤੇ ਐਨਟੀਏ ਆਫਲਾਈਨ ਫਾਰਮ ਸਵੀਕਾਰ ਨਹੀਂ ਕਰੇਗਾ। ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਪ੍ਰੀਖਿਆ ਫਾਰਮ ਵਿੱਚ ਪੁੱਛੇ ਸਾਰੇ ਲੋੜੀਂਦੇ ਦਸਤਾਵੇਜ਼ ਅਪਲੋਡ ਕੀਤੇ ਹਨ।

Education Loan Information:

Calculate Education Loan EMI