ਬੀਜਿੰਗ: ਦੁਨੀਆ ਭਰ ‘ਚ ਕੋਰੋਨਾਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੌਰਾਨ ਚੀਨ ਤੋਂ ਇੱਕ ਦਿਲਾਸਾ ਦੇਣ ਵਾਲੀ ਖ਼ਬਰ ਮਿਲੀ ਹੈ। ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੀ ਸੋਮਵਾਰ ਦੀ ਰਿਪੋਰਟ ਮੁਤਾਬਕ ਚੀਨ ‘ਚ ਲਗਪਗ 89 ਪ੍ਰਤੀਸ਼ਤ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕ ਠੀਕ ਹੋਏ ਤੇ ਹਸਪਤਾਲ ਛੱਡ ਗਏ। ਪਿਛਲੇ ਸਾਲ ਦਸੰਬਰ ‘ਚ ਇਹ ਪ੍ਰਕੋਪ ਸ਼ੁਰੂ ਹੋਇਆ, ਦੇਸ਼ ‘ਚ ਰਿਪੋਰਟ ਕੀਤੇ ਗਏ 81,093 ਮਾਮਲਿਆਂ 'ਚੋਂ 72,703 ਇਲਾਜ਼ ਠੀਕ ਹੋ ਚੁੱਕੇ ਹਨ, ਜਦੋਂਕਿ ਇਸ ਵੇਲੇ ਸਿਰਫ 5,120 ਮਰੀਜ਼ ਹਸਪਤਾਲਾਂ ‘ਚ ਇਲਾਜ ਅਧੀਨ ਹਨ।
ਇਸ ਦੌਰਾਨ ਚੀਨ ਵਿੱਚ ਕੋਰੋਨਾਵਾਇਰਸ ਦੇ ਕੋਈ ਘਰੇਲੂ ਕੇਸ ਨਹੀਂ। ਚੀਨੀ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਚੀਨ ਨੇ ਕੋਰੋਨਾਵਾਇਰਸ ਦੇ ਨਵੇਂ ਘਰੇਲੂ ਮਾਮਲਿਆਂ ਦੀ ਰਿਪੋਰਟ ਨਹੀਂ ਕੀਤੀ, ਪਰ 39 ਵਿਦੇਸ਼ੀ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ ਜਿਸ ਨਾਲ ਚੀਨ ‘ਚ ਕੋਰਨਾ ਦੀ ਮੌਤ ਦੀ ਗਿਣਤੀ 3,270 ਹੋ ਗਈ ਹੈ।
ਚੀਨ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 22 ਮਾਰਚ ਨੂੰ ਦੁਪਹਿਰ 12 ਵਜੇ ਤੱਕ ਰਾਸ਼ਟਰੀ ਸਿਹਤ ਕਮਿਸ਼ਨ ਨੇ ਚੀਨੀ ਮੁੱਖ ਭੂਮੀ ਤੇ ਸ਼ਿਨਜਿਆਂਗ ਦੇ ਉਤਪਾਦਨ ਤੇ ਉਸਾਰੀ ਕੋਰ ਦੇ 32 ਸੂਬਾਈ ਪੱਧਰੀ ਖੇਤਰਾਂ ਵਿੱਚ 81,093 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ ਤੇ 3270 ਲੋਕਾਂ ਦੀ ਮੌਤ ਹੋਈ ਹੈ।
ਹੁਬੇਈ ਪ੍ਰਾਂਤ ਦੀ ਗੱਲ ਕਰੀਏ, ਜੋ ਚੀਨ ਵਿਚ ਕੋਰੋਨਾ ਵਾਇਰਸ ਦਾ ਕੇਂਦਰ ਸੀ ਤਾਂ ਇੱਥੇ ਐਤਵਾਰ ਨੂੰ ਇੱਕ ਵੀ ਅਜਿਹਾ ਕੇਸ ਸਾਹਮਣੇ ਨਹੀਂ ਆਇਆ। ਜਦੋਂਕਿ 447 ਮਰੀਜ਼ ਠੀਕ ਹੋ ਗਏ ਹਨ ਤੇ ਹਸਪਤਾਲ ਛੱਡ ਗਏ। ਇਸ ਦੌਰਾਨ ਚੀਨ ‘ਚ ਕੋਈ ਘਰੇਲੂ ਕੇਸ ਨਹੀਂ ਹੋਇਆ, ਪਰ 39 ਵਿਦੇਸ਼ੀ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 10 ਬੀਜਿੰਗ ‘ਚ ਸਾਹਮਣੇ ਆਏ ਹਨ।