ਨਵੀਂ ਦਿੱਲੀ: ਫਾਂਸੀ ਤੋਂ ਬਚਣ ਲਈ ਨਿਰਭਿਆ ਦੇ ਦੋਸ਼ੀ ਹਰ ਦਾਅ-ਪੇਚ ਲੜਾ ਰਹੇ ਹਨ। ਹੁਣ ਚਾਰਾਂ ਦੋਸ਼ੀਆਂ ਨੇ ਦਿੱਲੀ ਦੀ ਹੇਠਲੀ ਅਦਾਲਤ ਪਹੁੰਚ ਕੇ ਡੇਥ ਵਾਰੰਟ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਕਈ ਥਾਂਵਾਂ ‘ਤੇ ਉਨ੍ਹਾਂ ਦੇ ਮਾਮਲੇ ਪੈਂਡਿੰਗ ਹਨ। ਦੋਸ਼ੀ ਮੁਕੇਸ਼ ਦੇ ਵਕੀਲ ਨੇ ਹਾਈਕੋਰਟ ਦਾ ਰੁਖ ਕਰਦਿਆਂ ਪਟੀਸ਼ਨ ‘ਚ ਕਿਹਾ ਹੈ ਕਿ 16 ਦਸੰਬਰ ਘਟਨਾ ਵਾਲੀ ਥਾਂ ‘ਤੇ ਉਹ ਮੌਜੂਦ ਹੀ ਨਹੀਂ ਸੀ।
ਦੋਸ਼ੀ ਪਵਨ ਦੇ ਵਕੀਲ ਨੇ ਇਹ ਦਾਅਵਾ ਕੀਤਾ ਹੈ ਕਿ ਅਪਰਾਧ ਮੌਕੇ ਉਹ ਨਾਬਾਲਿਗ ਸੀ। ਇਸ ਲਈ ਉਸ ਦੀ ਮੌਤ ਦੀ ਸਜ਼ਾ ਨੂੰ ਉਮਰਕੈਦ ‘ਚ ਤਬਦੀਲ ਕੀਤਾ ਜਾਵੇ। ਦੋਸ਼ੀ ਅਕਸ਼ੈ ਨੇ ਰਾਸ਼ਟਰਪਤੀ ਨੂੰ ਦੁਬਾਰਾ ਰਹਿਮ ਪਟੀਸ਼ਨ ਭੇਜੀ ਹੈ। ਇਸ ਵਾਰ ਉਸ ਨੇ ਇਹ ਕਹਿੰਦੇ ਹੋਏ ਫਾਇਲ ਕੀਤਾ ਕਿ ਪਿਛਲੇ ਵਾਲੇ ‘ਚ ਕਈ ਖਾਮੀਆਂ ਰਹਿ ਗਈਆਂ ਸੀ।
ਚਾਰਾਂ ਦੋਸ਼ੀਆਂ ‘ਚੋਂ ਤਿੰਨ ਨੇ ਮਿਲ ਕੇ ਇੰਟਰਨੈਸ਼ਨਲ ਕੋਰਟ ‘ਚ ਇਹ ਮਾਮਲਾ ਚੁਕਿਆ ਹੈ। ਨਿਰਭਿਆ ਦੇ ਦੋਸ਼ੀਆਂ ਨੂੰ 20 ਮਾਰਚ ਨੂੰ ਸਵੇਰੇ 5.30 ਵਜੇ ਫਾਂਸੀ ਹੋਵੇਗੀ। ਇਸ ਤੋਂ ਪਹਿਲਾਂ ਕੋਰਟ ਤਿੰਨ ਵਾਰੀ ਇਨ੍ਹਾਂ ਦੇ ਡੈਥ ਵਾਰੰਟ ਜਾਰੀ ਕਰ ਚੁੱਕੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇੱਕ ਵਾਰ ਫਿਰ ਕਨੂੰਨੀ ਦਾਅ-ਪੇਚਾਂ ਨਾਲ ਦੋਸ਼ੀ ਆਪਣੀ ਫਾਂਸੀ ਟਾਲਣ ‘ਚ ਕਾਮਯਾਬ ਰਹਿੰਦੇ ਹਨ ਜਾਂ ਫਿਰ ਇਸ ਵਾਰ ਨਿਰਭਿਆ ਨੂੰ ਇਨਸਾਫ ਮਿਲ ਜਾਵੇਗਾ।
ਨਿਰਭਿਆ ਮਾਮਲੇ ‘ਚ ਫਿਰ ਆਇਆ ਵੱਡਾ ਮੋੜ, ਕੀ ਫਿਰ ਟਲੇਗੀ ਦੋਸ਼ੀਆਂ ਦੀ ਫਾਂਸੀ?
ਏਬੀਪੀ ਸਾਂਝਾ
Updated at:
18 Mar 2020 07:27 PM (IST)
ਫਾਂਸੀ ਤੋਂ ਬਚਣ ਲਈ ਨਿਰਭਿਆ ਦੇ ਦੋਸ਼ੀ ਹਰ ਦਾਅ-ਪੇਚ ਲੜਾ ਰਹੇ ਹਨ। ਹੁਣ ਚਾਰਾਂ ਦੋਸ਼ੀਆਂ ਨੇ ਦਿੱਲੀ ਦੀ ਹੇਠਲੀ ਅਦਾਲਤ ਪਹੁੰਚ ਕੇ ਡੇਥ ਵਾਰੰਟ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਕਈ ਥਾਂਵਾਂ ‘ਤੇ ਉਨ੍ਹਾਂ ਦੇ ਮਾਮਲੇ ਪੈਂਡਿੰਗ ਹਨ।
- - - - - - - - - Advertisement - - - - - - - - -