ਨਵੀਂ ਦਿੱਲੀ: ਫਾਂਸੀ ਦੀ ਨਜ਼ਦੀਕ ਆ ਰਹੀ ਤਰੀਕ ਨੇ ਨਿਰਭਯਾ ਦੇ ਦੋਸ਼ੀਆਂ ਨੂੰ ਹਰ ਦਿਨ ਪੈਂਤੜੇਬਾਜ਼ੀ ਕਰਨ ਲਈ ਮਜਬੂਰ ਕੀਤਾ ਹੋਇਆ ਹੈ। ਦੋਸ਼ੀ ਵਿਨੈ ਫਾਂਸੀ ਨੂੰ ਟਾਲਣ ਲਈ ਪੂਰੀ ਵਾਹ ਲਗਾ ਰਿਹਾ ਹੈ। ਹੁਣ ਉਸ ਨੇ ਇੱਕ ਝੂਠ ਦਾ ਸਹਾਰਾ ਲਿਆ ਹੈ। ਵਿਨੈ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਸ ਨੇ ਪਿਨ ਨਿਗਲ ਲਈ ਹੈ ਤੇ ਉਸਦੇ ਮੂੰਹ 'ਚੋਂ ਖੂਨ ਨਿਕਲ ਰਿਹਾ ਹੈ।

ਇਸ ਤੋਂ ਬਾਅਦ ਉਸ ਦੀ ਮੈਡੀਕਲ ਜਾਂਚ ਕੀਤੀ ਗਈ ਤੇ ਐਕਸਰੇ ਕਰਵਾਇਆ ਗਿਆ, ਜਿਸ 'ਚ ਉਸ ਦਾ ਦਾਅਵਾ ਗਲਤ ਸਾਬਿਤ ਹੋਇਆ ਹੈ। ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਚਾਰੋਂ ਦੋਸ਼ੀ ਪੂਰੀ ਤਰ੍ਹਾਂ ਨਾਲ ਸਿਹਤਮੰਦ ਹਨ।

ਦੋਸ਼ੀ ਵਿਨੈ ਲਗਾਤਾਰ ਅਜਿਹੀਆਂ ਹਰਕਤਾਂ ਕਰ ਕੇ ਆਪਣੀ ਫਾਂਸੀ ਨੂੰ ਟਾਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਪਹਿਲਾਂ ਉਸ ਨੇ ਕੰਧ 'ਚ ਸਿਰ ਮਾਰ ਕੇ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ।