ਨਵੀਂ ਦਿੱਲੀ: ਨਿਰਭਯਾ ਗੈਂਗਰੇਪ ਮਾਮਲੇ 'ਚ ਚਾਰਾਂ ਦੋਸ਼ੀਆਂ ਨੂੰ ਅੱਜ ਪਟਿਆਲਾ ਹਾਊਸ ਕੋਰਟ ਨੇ ਨਵਾਂ ਡੈਥ ਵਾਰੰਟ ਜਾਰੀ ਕੀਤਾ ਹੈ। ਇਸ ਮਾਮਲੇ 'ਚ ਚਾਰਾਂ ਦੋਸ਼ੀਆਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾ ਸਕਦੀ ਹੈ। ਹੇਠਲੀ ਅਦਾਲਤ ਵਲੋਂ ਤੀਸਰੀ ਵਾਰ ਡੈਥ ਵਾਰੰਟ ਜਾਰੀ ਕੀਤਾ ਗਿਆ ਹੈ।


ਗੌਰਤਲਬ ਕਿ 17 ਜਨਵਰੀ ਨੂੰ ਪਟਿਆਲਾ ਹਾਊਸ ਕੋਰਟ ਨੇ ਨਵਾਂ ਡੈਥ ਵਾਰੰਟ ਜਾਰੀ ਕੀਤਾ ਸੀ। ਇਸਦੇ ਤਹਿਤ ਨਿਰਭਯਾ ਦੇ ਚਾਰਾਂ ਦੋਸ਼ੀਆਂ ਪਵਨ ਗੁਪਤਾ, ਵਿਨੈ ਸ਼ਰਮਾ, ਮੁਕੇਸ਼ ਤੇ ਅਕਸ਼ੈ ਸਿੰਘ ਨੂੰ 1 ਫਰਵਰੀ ਦੀ ਸਵੇਰੇ 6 ਵਜੇ ਫਾਂਸੀ ਹੋਣੀ ਸੀ। ਇਸ ਤੋਂ ਪਹਿਲਾਂ 7 ਜਨਵਰੀ ਨੂੰ ਕੋਰਟ ਨੇ ਚਾਰਾਂ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਦੇ ਨਿਰਦੇਸ਼ ਦਿੱਤੇ ਸੀ।

ਦਸ ਦਈਏ ਕਿ 16 ਦਸੰਬਰ, 2012 ਦੀ ਰਾਤ ਨੂੰ ਸਾਊਥ ਦਿੱਲੀ 'ਚ ਚਲਦੀ ਬਸ 'ਚ ਇੱਕ ਮੈਡੀਕਲ ਸਟੂਡੇਂਟ ਨਾਲ ਗੈਂਗਰੇਪ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਲਾਜ ਅਧੀਨ ਉਸਦੀ ਮੌਤ ਹੋ ਗਈ ਸੀ।