ਚੰਡੀਗੜ੍ਹ: ਬੀਤੇ ਦਿਨੀਂ ਸੰਗਰੂਰ ਦੇ ਲੌਂਗੋਵਾਲ 'ਚ ਇੱਕ ਸਕੂਲ ਵੈਨ ਵਿੱਚ ਲੱਗੀ ਅੱਗ ਦੇ ਹਾਦਸੇ ਤੋਂ ਬਾਅਦ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ 14 ਸਾਲਾ ਲੜਕੀ ਦੀ ਸ਼ਲਾਘਾ ਕੀਤੀ ਜਿਸ ਨੇ ਬਲਦੇ ਵਾਹਨ ਵਿੱਚੋਂ ਚਾਰ ਬੱਚਿਆਂ ਨੂੰ ਬਾਹਰ ਕੱਢਿਆ ਸੀ।

ਉਨ੍ਹਾਂ ਕਿਹਾ, “ਮੈਂ 14 ਸਾਲਾ ਅਮਨਦੀਪ ਕੌਰ ਦੀ ਅਸਾਧਾਰਨ ਬਹਾਦਰੀ ਤੇ ਵੀਰਤਾ ਨੂੰ ਸਲਾਮ ਕਰਦਾ ਹਾਂ ਜਿਸ ਨੇ ਕੱਲ੍ਹ ਸਕੂਲ ਦੀ ਬਲਦੀ ਵੈਨ ਵਿੱਚੋਂ ਆਪਣੀ ਜਾਨ ਜੋਖਮ ਵਿੱਚ ਪਾ ਕੇ 4 ਬੱਚਿਆਂ ਦੀ ਜਾਨ ਬਚਾਈ।” ਮੁੱਖ ਮੰਤਰੀ ਨੇ ਐਤਵਾਰ ਨੂੰ ਇੱਕ ਟਵੀਟ ਵਿੱਚ ਕਿਹਾ।





ਅਮਨਦੀਪ ਕੌਰ ਨੇ ਸੰਗਰੂਰ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੇ ਵੈਨ ਚਾਲਕ ਨੂੰ ਵਾਹਨ ਵਿੱਚੋਂ ਨਿਕਲ ਰਹੇ ਧੂੰਏਂ ਬਾਰੇ ਚੇਤਾਵਨੀ ਦਿੱਤੀ ਸੀ, ਜਿਸ ਨੇ ਪਿੰਡ ਵਾਸੀਆਂ ਅਨੁਸਾਰ ਕੌਰ ਦੀ ਚੇਤਾਵਨੀ ਵੱਲ ਕੋਈ ਧਿਆਨ ਨਹੀਂ ਦਿੱਤਾ।

ਅਮਦੀਪ ਕੌਰ ਨੇ ਗੱਡੀ ਦੀ ਖਿੜਕੀ ਤੋੜ ਦਿੱਤੀ ਤੇ ਚਾਰ ਬੱਚਿਆਂ ਨੂੰ ਬਚਾਇਆ। ਪੁਲਿਸ ਨੇ ਸਕੂਲ ਦੇ ਡਰਾਈਵਰ ਤੇ ਉਸ ਦੇ ਮਾਲਕ-ਕਮ-ਪ੍ਰਿੰਸੀਪਲ ਦੇ ਖਿਲਾਫ ਕਤਲ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ।