ਪਟਨਾ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਵੀਰਵਾਰ ਨੂੰ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਬਿਹਾਰ ਵਿੱਚ ਲੋਕਾਂ ਨੂੰ ਮੁਫਤ ਕੋਰੋਨਾ ਵੈਕਸੀਨ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਕੋਰੋਨਾਵਾਇਰਸ ਦੀਆਂ ਚਾਰ ਕਿਸਮ ਦੀਆਂ ਵੈਕਸੀਨਾਂ ਬਣਾਈਆਂ ਗਈਆਂ ਹਨ। ਇੱਕ ਵਾਰ ਜਦੋਂ ਇਨ੍ਹਾਂ ਵੈਕਸੀਨਜ਼ ਦਾ ਉਤਪਾਦਨ ਵੱਡੇ ਪੱਧਰ ਉੱਤੇ ਸ਼ੁਰੂ ਹੋ ਜਾਵੇਗਾ, ਤਦ ਬਿਹਾਰ ਵਿੱਚ ਇਹ ਸਾਰੇ ਲੋਕਾਂ ਨੂੰ ਮੁਫ਼ਤ ਦਿੱਤੀ ਜਾਵੇਗੀ। ਉਨ੍ਹਾਂ ਇਹ ਐਲਾਨ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਪਟਨਾ ’ਚ ਭਾਜਪਾ ਦਾ ਮੈਨੀਫ਼ੈਸਟੋ ਜਾਰੀ ਕਰਨ ਤੋਂ ਪਹਿਲਾਂ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਨੂੰ ਇਹ ਚੋਣ ਮਨੋਰਥ ਪੱਤਰ ਜਾਰੀ ਕਰਨ ਦਾ ਮੌਕਾ ਮਿਲਿਆ ਹੈ।


ਨਿਰਮਲਾ ਨੇ ਅੱਗੇ ਕਿਹਾ ਕਿ ਦੇਸ਼ ਵਿੱਚ ਕੋਵਿਡ-19 ਦੀਆਂ ਚਾਰ ਕਿਸਮ ਦੀਆਂ ਵੈਕਸੀਨਜ਼ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਦੇ ਪ੍ਰੀਖਣ ਚੱਲ ਰਹੇ ਹਨ। ਇਨ੍ਹਾਂ ਦਾ ਪਹਿਲਾਂ ਕਲੀਨੀਕਲ ਤੇ ਫਿਰ ਜਾਨਵਰਾਂ ਉੱਤੇ ਪ੍ਰੀਖਣ ਕੀਤਾ ਜਾਵੇਗਾ ਤੇ ਉਨ੍ਹਾਂ ਦੇ ਅਸਰ ਦਾ ਅਧਿਐਨ ਤੇ ਮੁੱਲੰਕਣ ਕੀਤਾ ਜਾਵੇਗਾ। ਉਸ ਤੋਂ ਬਾਅਦ ਵੈਕਸੀਨ ਦਾ ਵੱਡੇ ਪੱਧਰ ਉੱਤੇ ਉਤਪਾਦਨ ਸ਼ੁਰੂ ਕੀਤਾ ਜਾਵੇਗਾ।

ਕਿਸਾਨਾਂ ਨੇ ਖ਼ਤਮ ਕੀਤਾ 'ਰੇਲ ਰੋਕੋ ਅੰਦੋਲਨ', ਜੇ ਸਰਕਾਰ ਨੇ ਨਾ ਮੰਨੀ ਤਾਂ ਜਲਦ ਹੀ ਫਿਰ ਲੱਗੇਗਾ ਧਰਨਾ

ਉਨ੍ਹਾਂ ਕਿਹਾ ਕਿ ਗ਼ਰੀਬਾਂ ਨੂੰ ਰਾਸ਼ਨ ਤੇ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਪਹੁੰਚਾਉਣ ਵਿੱਚ ਅਸੀਂ ਕਿਤੇ ਪਿੱਛੇ ਨਹੀਂ ਰਹੇ। ਪ੍ਰਧਾਨ ਮੰਤਰੀ ਨੇ ਪਿਛਲੇ ਛੇ ਸਾਲਾਂ ਦੌਰਾਨ ਗ਼ਰੀਬਾਂ ਲਈ ਕੀਤੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ। ਭਾਵੇਂ ਉਹ ਪਿੰਡਾਂ ਦੀ ਤਰੱਕੀ ਦਾ ਮਾਮਲਾ ਹੋਵੇ ਤੇ ਜਾਂ ਫਿਰ ਔਰਤਾਂ ਨੂੰ ਆਤਮ ਨਿਰਭਰ ਬਣਾਉਣਾ ਹੋਵੇ।

ਅਨਲੌਕ -5 'ਚ ਵੀਜ਼ਾ ਪਾਬੰਦੀਆਂ ਦੀ ਢਿੱਲ, ਵਿਦੇਸ਼ੀ ਵਿਦਿਆਰਥੀਆਂ ਤੇ ਕਾਰੋਬਾਰੀਆਂ ਨੂੰ ਮਿਲਿਆ ਫਾਇਦਾ

ਇੱਥੇ ਇਹ ਦੱਸਣਾ ਬਣਦਾ ਹੈ ਕਿ ਭਾਜਪਾ ਨੇ ਆਪਣੇ ਚੋਣ ਮਨੋਰਥ–ਪੱਤਰ ਵਿੱਚ ਪੰਜ ਸੂਤਰ, ਇੱਕ ਟੀਚਾ ਤੇ 11 ਸੰਕਲਪਾਂ ਦਾ ਥੀਮ ਦਿੱਤਾ ਹੈ। ਆਤਮ ਨਿਰਭਰ ਬਿਹਾਰ ਦਾ ਨਾਅਰਾ ਦਿੱਤਾ ਗਿਆ ਹੈ। ਨਾਲ ਹੀ ‘ਭਾਜਪਾ ਹੈ ਤਾਂ ਭਰੋਸਾ ਹੈ’ ਦਾ ਨਵਾਂ ਨਾਅਰਾ ਤੇ ਵਿਡੀਓ ਗੀਤ ਵੀ ਜਾਰੀ ਕੀਤਾ ਗਿਆ। ਇਹ ਚੋਣ ਮੈਨੀਫ਼ੈਸਟੋ ਜਾਰੀ ਕਰਦੇ ਸਮੇਂ ਸ੍ਰੀਮਤੀ ਸੀਤਾਰਮਣ ਤੋਂ ਇਲਾਵਾ ਕੇਂਦਰੀ ਊਰਜਾ ਮੰਤਰੀ ਆਰਕੇ ਸਿੰਘ ਤੇ ਬਿਹਾਰ ਭਾਜਪਾ ਪ੍ਰਧਾਨ ਡਾ. ਸੰਜੇ ਜੈਸਵਾਲ ਤੇ ਕੇਂਦਰ ਦੇ ਹੋਰ ਵੱਡੇ ਆਗੂ ਵੀ ਮੌਜੂਦ ਸਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ