ਨਵੀਂ ਦਿੱਲੀ: ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਗਾਹਕ ਨੂੰ ਖੁਸ਼ਖਬਰੀ ਦਿੱਤੀ ਹੈ। ਹਰ ਤਰ੍ਹਾਂ ਦੇ ਸੇਵਿੰਗ ਅਕਾਉਂਟ 'ਤੇ ਹਰ ਮਹੀਨੇ ਘੱਟੋ-ਘੱਟ ਬੈਲੇਂਸ ਰੱਖਣ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਹੈ। ਐਸਬੀਆਈ ਦੇ ਇਸ ਫੈਸਲੇ ਨਾਲ 44.51 ਕਰੋੜ ਗਾਹਕਾਂ ਨੂੰ ਫਾਇਦਾ ਹੋਵੇਗਾ।

ਇਹ ਵੀ ਪੜ੍ਹੋ:

ਹੁਣ ਤੱਕ ਐਸਬੀਆਈ ਦੇ ਖਾਤਾਧਾਰਕਾਂ ਨੂੰ ਸੇਵਿੰਗ ਅਕਾਉਂਟ 'ਚ ਹਰ ਮਹੀਨੇ ਤੈਅ ਰਕਮ ਰੱਖਣਾ ਜ਼ਰੂਰੀ ਹੁੰਦਾ ਸੀ। ਅਜਿਹਾ ਨਾ ਹੋਣ 'ਤੇ ਬੈਂਕ ਵੱਲੋਂ ਗਾਹਕਾਂ ਤੋਂ ਪੈਨਲਟੀ ਦੇ ਤੌਰ 'ਤੇ 5 ਤੋਂ 15 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਕੱਟੇ ਜਾਂਦੇ ਸੀ।

ਇਹ ਵੀ ਪੜ੍ਹੋ:

ਸ਼ੇਅਰ ਮਾਰਕਿਟ ਖੁੱਲ੍ਹਦੇ ਹੀ ਹੋਇਆ ਧਮਾਕਾ, ਸੈਂਸੇਕਸ 1700 ਤੋਂ ਵੱਧ ਤੇ ਨਿਫਟੀ 500 ਅੰਕਾਂ ਨਾਲ ਡਿੱਗਿਆ

ਇਸ ਦੇ ਨਾਲ ਹੀ ਐਸਬੀਆਈ ਨੇ ਸਾਰੇ ਬਚਤ ਖਾਤਿਆਂ 'ਤੇ ਵਿਆਜ ਦਰ ਸਮਾਨ ਰੂਪ ਤੋਂ ਤਿੰਨ ਫੀਸਦ ਸਲਾਨਾ ਕਰ ਦਿੱਤੀ ਹੈ। ਮੌਜੂਦਾ ਸਮੇਂ 'ਚ ਐਸਬੀਆਈ ਸੇਵਿੰਗ ਅਕਾਉਂਟ 'ਤੇ ਇੱਕ ਲੱਖ ਤੱਕ ਦੇ ਡਿਪਾਜ਼ਿਟ 'ਤੇ 3.25% ਵਿਆਜ ਮਿਲਦਾ ਹੈ, ਜਦਕਿ 1 ਲੱਖ ਤੋਂ ਜ਼ਿਆਦਾ ਡਿਪਾਜ਼ਿਟ 'ਤੇ 3% ਦੀ ਦਰ ਨਾਲ ਵਿਆਜ ਮਿਲਦਾ ਹੈ।