ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਾਪੁਲਰ ਫਰੰਟ ਆਫ ਇੰਡੀਆ ਦੇ ਪ੍ਰੇਸੀਡੇਂਟ ਪਰਵੇਜ਼ ਤੇ ਸੈਕਟਰੀ ਇਲਿਆਸ ਨੂੰ ਕਥਿਤ ਪੀਐਫਆਈ ਸ਼ਾਹੀਨ ਬਾਗ ਸਬੰਧ ਦੇ ਸਿਲਸਿਲੇ 'ਚ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਇਲੀਆਸ ਨੇ ਹੀ ਸ਼ਾਹੀਨ ਬਾਗ ਦੇ ਲੋਕਾਂ ਨੂੰ ਫੰਡ ਮੁਹਈਆ ਕਰਵਾਏ ਸੀ।


ਇਸ ਤੋਂ ਪਹਿਲਾਂ ਪੁਲਿਸ ਨੇ ਦਾਨਿਸ਼ ਨਾਂ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਸੀ। ਦਾਨਿਸ਼ ਸੀਏਏ ਤੇ ਐਨਆਰਸੀ ਖਿਲਾਫ ਪੋਸਟਰ ਵੰਡਣ ਨਾਲ ਗਲਤ ਪ੍ਰੋਪੇਗੇਂਡਾ ਫੈਲਾ ਰਿਹਾ ਸੀ। ਪੁਲਿਸ ਸੂਤਰਾਂ ਮੁਤਾਬਕ ਦਾਨਿਸ਼ ਪੀਐਫਆਈ ਦੀ ਵਿੰਗ ਕਾਉਂਟਰ ਇੰਟੈਲੀਜੇਂਸ ਦਾ ਹੈੱਡ ਹੈ ਤੇ ਜਾਮੀਆ 'ਚ ਸੀਏਏ ਖਿਲਾਫ ਹੋ ਰਹੇ ਪ੍ਰਦਰਸ਼ਨਾਂ ਨੂੰ ਕਾਰਡੀਨੇਟ ਕਰ ਰਿਹਾ ਸੀ।

ਇਹ ਵੀ ਪੜ੍ਹੋ:

ਦਿੱਲੀ ਹਿੰਸਾ ਪਿੱਛੇ ਸੀ ਅੱਤਵਾਦੀ ਸਾਜਿਸ਼! ਵੱਡੇ ਹਮਲੇ ਦੀ ਚੱਲ ਰਹੀ ਸੀ ਤਿਆਰੀ

ਦਿੱਲੀ ਪੁਲਿਸ ਨੇ ਐਤਵਾਰ ਵੀ ਜਾਮੀਆ ਨਗਰ ਇਲਾਕੇ 'ਚ ਆਈਐਸਆਈਐਸ ਨਾਲ ਜੁੜੇ ਸ਼ੱਕੀ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ। ਸੂਤਰਾਂ ਮੁਤਾਬਕ ਇਨ੍ਹਾਂ ਦੀ ਕੋਸ਼ਿਸ਼ ਸੀਏਏ ਦੇ ਵਿਰੋਧ ਜ਼ਰੀਏ ਭਾਰਤ 'ਚ ਦੰਗੇ ਕਰਵਾਉਣ ਦੀ ਸੀ। ਫਿਲਹਾਲ ਪੁਲਿਸ ਵਲੋਂ ਜਾਂਚ ਜਾਰੀ ਹੈ।