ਨਵੀਂ ਦਿੱਲੀ: 2000 ਰੁਪਏ ਦੇ ਨੋਟ ਹੁਣ ਏਟੀਐਮ 'ਚੋਂ ਨਿਕਲਣੇ ਬੰਦ ਹੋ ਰਹੇ ਹਨ। ਕਈ ਬੈਂਕਾਂ ਨੇ ਆਪਣੇ ਏਟੀਐਮ 'ਚ 2000 ਦੇ ਨੋਟ ਵਾਲੀ ਟ੍ਰੇ ਹਟਾ ਲਈ ਹੈ। ਹਾਲਾਂਕਿ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ 2000 ਰੁਪਏ ਦੇ ਨੋਟ ਜਾਰੀ ਰਹਿਣਗੇ। ਵਿੱਤ ਮੰਤਰਾਲੇ ਵੱਲੋਂ ਵੀ ਅਜਿਹਾ ਕੋਈ ਨਿਰਦੇਸ਼ ਨਹੀਂ ਦਿੱਤਾ ਗਿਆ।


ਬੈਂਕਾਂ ਨੇ ਖੁਦ ਹੀ ਆਪਣੇ ਏਟੀਐਮ 'ਚ ਛੋਟੇ ਨੋਟ ਪਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਨਾਲ ਗਾਹਕਾਂ ਨੂੰ ਸੁਵਿਧਾ ਮਿਲ ਸਕੇ। ਸੂਤਰਾਂ ਦੀ ਮੰਨੀਏ ਤਾਂ ਆਰਬੀਆਈ ਵਲੋਂ ਬੈਂਕਾਂ ਤੋਂ 2000 ਦੇ ਨੋਟ ਵਾਪਸ ਬੁਲਾਏ ਜਾ ਰਹੇ ਹਨ।

ਆਰਬੀਆਈ ਨੇ ਪਿਛਲੇ ਸਾਲ ਆਰਟੀਆਈ ਤਹਿਤ ਮੰਗੀ ਜਾਣਕਾਰੀ ਦੇ ਜਵਾਬ 'ਚ ਕਿਹਾ ਸੀ ਕਿ ਕੇਂਦਰੀ ਬੈਂਕ ਨੇ 2,000 ਦੇ ਨੋਟਾਂ ਨੂੰ ਛਾਪਣਾ ਬੰਦ ਕਰ ਦਿੱਤਾ ਗਿਆ ਹੈ। ਆਰਬੀਆਈ ਨੇ ਵਿੱਤੀ ਵਰ੍ਹੇ 2018-19 'ਚ ਇੱਕ ਵੀ 2,000 ਦਾ ਨੋਟ ਨਹੀਂ ਛਾਪਿਆ।