ਜਗਰਾਉਂ: ਜਗਰਾਉਂ-ਮੋਗਾ ਹਾਈਵੇਅ 'ਤੇ ਅੱਜ ਸਵੇਰੇ ਧੁੰਦ ਕਰਕੇ ਇੱਕ ਬੱਸ ਤੇ ਦੋ ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ। ਗੱਡੀਆਂ ਦੇ ਆਪਸ 'ਚ ਟਕਰਾਉਣ ਕਰਕੇ ਟਿੱਪਰ ਚਾਲਕ ਦੀ ਮੌਤ ਹੋ ਗਈ ਜਦਕਿ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਧੁੰਦ ਦੌਰਾਨ ਇੱਕ ਟਿੱਪਰ ਅੱਗੇ ਜਾ ਰਹੇ ਵਾਹਨ ਨਾਲ ਟਕਰਾਉਣ ਕਾਰਨ ਸੜਕ 'ਤੇ ਪਲਟ ਗਿਆ।


ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਹਾਈਵੇਅ 'ਤੇ ਗੁਰਦੁਆਰਾ ਭੋਰਾ ਸਾਹਿਬ ਦੇ ਨਜ਼ਦੀਕ ਇੱਕ ਰੇਤ ਨਾਲ ਭਰਿਆ ਟਿੱਪਰ ਖਰਾਬ ਹੋ ਗਿਆ ਸੀ, ਜਿਸ ਕਾਰਨ ਡਰਾਇਵਰ ਨੇ ਉਸ ਨੂੰ ਉੱਥੇ ਹੀ ਖੜ੍ਹਾ ਕਰ ਦਿੱਤਾ। ਸਵੇਰੇ ਧੁੰਦ ਹੋਣ ਕਾਰਨ ਬੱਸ ਚਾਲਕ ਨੂੰ ਟਿੱਪਰ ਦਿਖਾਈ ਨਹੀਂ ਦਿੱਤਾ, ਜਿਸ ਕਾਰਨ ਬੱਸ, ਟਿੱਪਰ ਅਤੇ ਦੋ ਗੱਡੀਆਂ ਦੀ ਟੱਕਰ ਹੇ ਗਈ।

ਮੌਕੇ 'ਤੇ 6 ਅਮਬੂਲੈਂਸ ਪਹੁੰਚੀਆਂ ਤੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ। ਪੁਲਿਸ ਮੁਤਾਬਕ ਟਿੱਪਰ ਡਰਾਇਵਰ ਮੌਕੇ ਤੋਂ ਫਰਾਰ ਹੈ।ਇਸ ਤੋਂ ਬਾਅਦ ਹਾਈਵੇਅ'ਤੇ ਲੰਮਾ ਜਾਮ ਵੀ ਲੱਗ ਗਿਆ। ਪੁਲਿਸ ਵੱਲੋਂ ਜਾਮ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।