ਨਵੀਂ ਦਿੱਲੀ: ਸਥਾਨਕ ਹੈਲਥ ਕੇਅਰ ਗਰੁੱਪ ਦੀ ਪ੍ਰਬੰਧ ਨਿਰਦੇਸ਼ਕ ਮੁਤਾਬਕ ਸਤੰਬਰ ਤੱਕ ਭਾਰਤ ਦੀ ਘੱਟ ਤੋਂ ਘੱਟ 55 ਫੀਸਦੀ ਆਬਾਦੀ ਨੂੰ ਟੀਕਾ ਲਾਇਆ ਜਾ ਸਕੇਗਾ। ਅਪੋਲੋ ਹਸਪਤਾਲ ਦੀ ਸੁਨੀਤਾ ਰੇਡੀ ਨੇ ਕਿਹਾ ਕਿ 16 ਜਨਵਰੀ ਤੋਂ ਸ਼ੁਰੂ ਹੋਏ ਟੀਕਾਕਰਨ ਦੇ ਪਹਿਲੇ ਪੜਾਅ ਤੋਂ ਲੈ ਕੇ ਵੈਕਸੀਨ ਦੇ 122 ਮਿਲੀਅਨ ਡੋਜ਼ ਹੁਣ ਤੱਕ ਭਾਰਤ ਵਿੱਚ ਲਾਏ ਜਾ ਚੁੱਕੇ ਹਨ।
ਉਨ੍ਹਾਂ ਨੇ ਦੱਸਿਆ ਕਿ ਸਾਡਾ ਮੰਨਣਾ ਹੈ ਕਿ ਇਸ ਰਫ਼ਤਾਰ ਨਾਲ ਅਸੀਂ ਸਤੰਬਰ ਤੱਕ ਹਾਰਡ ਇਮਿਊਨਿਟੀ ਦੀ ਕੁਝ ਮਾਤਰਾ ਹਾਸਲ ਕਰ ਸਕਾਂਗੇ। ਹਾਰਡ ਇਮਿਊਨਿਟੀ ਉਸ ਬਿੰਦੂ ਦਾ ਹਵਾਲਾ ਦਿੰਦਾ ਹੈ ਜਦੋਂ ਆਬਾਦੀ ਦਾ ਵੱਡਾ ਹਿੱਸਾ ਬੀਮਾਰੀ ਖਿਲਾਫ ਟੀਕਾਕਰਨ ਜਾਂ ਸੰਕਰਮਨ ਤੋਂ ਸੁਰੱਖਿਅਤ ਹੋ ਜਾਵੇ, ਜਿਸ ਨਾਲ ਬੀਮਾਰੀ ਨੂੰ ਤੇਜ਼ੀ ਨਾਲ ਸਮੁਦਾਏ ਅੰਦਰ ਫੈਲਣ ਤੋਂ ਰੋਕਿਆ ਜਾ ਸਕੇ।
ਕੋਰੋਨਾ ਵਾਇਰਸ ਸੰਕਰਮਨ ਦੇ ਮਾਮਲਿਆਂ ਵਿੱਚ ਭਾਰਤ ਦੁਨੀਆ 'ਚ ਦੂਜੇ ਨੰਬਰ ਉੱਤੇ ਹੈ। ਪਿਛਲੇ ਹਫਤੇ ਦੇਸ਼ ਦੇ ਸਭ ਤੋਂ ਅਮੀਰ ਸੂਬੇ ਮਹਾਰਾਸ਼ਟਰ ਵਿੱਚ ਇੱਕ ਵਾਰ ਫਿਰ ਲੌਕਡਾਊਨ ਲੱਗ ਗਿਆ ਹੈ, ਜਦਕਿ ਦਿੱਲੀ ਸਰਕਾਰ ਨੇ ਛੇ ਦਿਨਾਂ ਦੇ ਲੌਕਡਾਊਨ ਦਾ ਐਲਾਨ ਸੋਮਵਾਰ ਨੂੰ ਕੀਤਾ। ਰੇਡੀ ਨੇ ਕਿਹਾ ਕਿ ਸੂਬਾ ਸਰਕਾਰਾਂ ਨਿੱਜੀ ਸੈਕਟਰ ਦੇ ਨਾਲ ਕੰਮ ਕਰ ਰਹੀਆਂ ਹਨ ਤੇ ਮੰਸੂਬਾ ਟੀਕਾਕਰਨ ਲਈ ਲਾਗੂ ਹੈ।
ਸਿਹਤ ਮੰਤਰਾਲੇ ਨੇ ਮੰਗਲਵਾਰ ਦੀ ਸਵੇਰ ਜਾਣਕਾਰੀ ਦਿੱਤੀ ਕਿ 109 ਮਿਲੀਅਨ ਲੋਕਾਂ ਨੇ ਵੈਕਸੀਨ ਦਾ ਘੱਟ ਤੋਂ ਘੱਟ ਇਕ ਡੋਜ਼ ਇਸਤਮਾਲ ਕਰ ਲਿਆ ਹੈ ਤੇ 17 ਮਿਲੀਅਨ ਨੂੰ ਦੂਜਾ ਡੋਜ਼ ਦਿੱਤਾ ਜਾ ਚੁੱਕਿਆ ਹੈ ਪਰ ਵਿਸ਼ਵ ਸਿਹਤ ਸੰਗਠਨ ਨੇ ਚੇਤਾਇਆ ਹੈ ਕਿ ਦੱਖਣੀ ਅਫਰੀਕਾ ਦੀ ਸ਼ੁਰੂਆਤੀ ਰਿਪੋਰਟ ਦੱਸਦੀ ਹੈ ਕਿ ਕੋਰੋਨਾ ਵਾਇਰਸ ਨੂੰ ਹਰਾ ਚੁੱਕੇ ਲੋਕ ਨਵੇਂ ਅਤੇ ਜ਼ਿਆਦਾ ਸਕਰਾਮਕ ਵੇਰੀਐਂਟ ਨਾਲ ਇਕ ਵਾਰ ਫਿਰ ਬੀਮਾਰ ਪੈ ਸਕਦੇ ਹਨ।
ਸ਼ੁਰੂਆਤੀ ਨਤੀਜੇ ਇਹ ਵੀ ਦੱਸਦੇ ਹਨ ਕਿ ਕੋਵਿਡ-19 ਵੈਕਸੀਨ ਨਵੇਂ ਸਟ੍ਰੇਨ ਦੇ ਖਿਲਾਫ ਸੁਰੱਖਿਆ ਦੇਣ ਵਿੱਚ ਕਾਫੀ ਘੱਟ ਪ੍ਰਭਾਵੀ ਹੋ ਸਕਦੀ ਹੈ, ਚਾਹੇ ਵੈਕਸੀਨ ਸੰਕਰਮਨ ਦੀ ਜਟੀਲਤਾ ਨੂੰ ਘੱਟ ਕਰ ਸਕੇ। ਰੇਡੀ ਨੇ ਕਿਹਾ, ''ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ਦੇ ਸਮੇਂ ਕੁੱਝ ਵੱਡੇ ਸ਼ਹਿਰ 20 ਫੀਸਦੀ ਇਮਊਨਿਟੀ ਤੱਕ ਪਹੁੰਚ ਗਏ ਸਨ। ਮੈਨੂੰ ਵਿਸ਼ਵਾਸ ਹੈ ਕਿ ਸਤੰਬਰ ਤੱਕ ਅਸੀ ਘੱਟ ਤੋਂ ਘੱਟ 55 ਫੀਸਦੀ ਤੱਕ ਪਹੁੰਚ ਜਾਣਗੇ।''
ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਬਿਆਨ ਅਜਿਹੇ ਸਮੇਂ ਵਿੱਚ ਆਇਆ ਜਦੋਂ ਭਾਰਤ 'ਚ ਕੋਰੋਨਾ ਵਾਇਰਸ ਸੰਕਰਮਨ ਦੇ ਰੋਜ਼ਾਨਾ ਨਵੇਂ ਮਾਮਲੇ ਢਾਈ ਲੱਖ ਤੋਂ ਉਪਰ ਬਣੇ ਹੋਏ ਹਨ। ਉਨ੍ਹਾਂ ਨੇ ਮੰਨਿਆ ਕਿ ਮਾਮਲੇ ਅਚਾਨਕ ਵੱਧ ਰਹੇ ਹਨ ਪਰ ਉਨ੍ਹਾਂ ਦੇ ਗਰੁੱਪ ਕੋਲ ਵਾਧੇ ਨੂੰ ਕੰਟਰੋਲ ਕਰਨ ਲਈ ਕਾਫੀ ਸਰੋਤ ਹਨ।
