ਇਸ 'ਚ ਚੌਂਕਾਉਣ ਵਾਲੀ ਗੱਲ ਇਹ ਹੈ ਕਿ ਓਨਲੀ ਫੈਨਸ ਵੈੱਬਸਾਈਟ ਨੇ ਕਿਸੇ ਵੀ ਤਰ੍ਹਾਂ ਦੀ ਹੈਕਿੰਗ ਤੋਂ ਇਨਕਾਰ ਕਰ ਦਿੱਤਾ ਹੈ। ਵੈੱਬਸਾਈਟ ਦਾ ਕਹਿਣਾ ਹੈ ਕਿ ਯੂਜ਼ਰਸ ਨੇ ਵੈੱਬਸਾਈਟ ਤੋਂ ਜ਼ਿਆਦਾ ਤੋਂ ਜ਼ਿਆਦ ਕੰਟੈਂਟ ਚੋਰੀ ਕਰ ਇੰਟਰਨੈੱਟ 'ਤੇ ਹਰ ਜਗ੍ਹਾ ਸ਼ੇਅ੍ਰ ਕਰ ਦਿੱਤਾ ਹੈ।
ਸਾਈਟ ਨਾਲ ਜੁੜੇ ਇੱਕ ਅਧਿਕਾਰੀ ਸਟੀਵ ਪਿਮ ਨੇ ਟਵੀਟਰ 'ਤੇ ਕਿਹਾ ਕਿ, 'ਅਸੀਂ ਵੈੱਬਸਾਈਟ ਹੈਕ ਹੋਣ ਦੇ ਦਾਅਵੇ ਦੀ ਜਾਂਚ ਕੀਤੀ ਹੈ ਤੇ ਇਸ 'ਚ ਸਾਨੂੰ ਆਪਣੇ ਸਿਸਟਮ 'ਚ ਕੋਈ ਗੜਬੜ ਨਹੀਂ ਮਿਲੀ ਹੈ।' ਇਸ ਸਾਈਟ ਨਾਲ ਜੁੜੀ ਇੱਕ ਪੌਰਨ ਸਟਾਰ ਦਾ ਕਹਿਣਾ ਹੈ ਕਿ ਕੰਟੈਂਟ ਲੀਕ ਪਿੱਛੇ ਸਕਰੀਨ ਰਿਕਾਰਡਿੰਗ ਕੌਫਟਵੇਅਰ ਦਾ ਹੱਥ ਹੈ।