ਇਸ 'ਚ ਉਨ੍ਹਾਂ ਲਿਖਿਆ - ਅਸਮ ਤੋਂ ਕਾਨਪੁਰ ਸੈਂਟਰਲ ਵੱਲ ਜਾ ਰਹੀ 12424 ਰਾਜਧਾਨੀ 'ਚ 5 ਬੰਬ ਰੱਖੇ ਹੋਏ ਹਨ। ਤੁਹਾਨੂੰ ਜਲਦ ਹੀ ਐਕਸ਼ਨ ਲੈਣਾ ਹੋਵੇਗਾ। ਇਸ ਤੋਂ ਬਾਅਦ ਅਫਰਾ-ਤਫਰੀ ਮੱਚ ਗਈ ਤੇ ਟਰੇਨ ਨੂੰ ਚੌਂਕੀ ਜੀਆਰਪੀ ਦਾਦਰੀ 'ਤੇ ਰੁਕਵਾ ਕੇ ਆਰਪੀਐਫ ਤੇ ਜੀਆਰਪੀ ਮਿਲ ਕੇ ਜਾਂਚ ਕਰ ਰਹੇ ਸੀ।
ਕੁੱਝ ਹੀ ਸਮੇਂ 'ਚ ਸੰਜੀਵ ਸਿੰਘ ਗੁੱਜਰ ਨਾਲ ਇੱਕ ਹੋਰ ਟਵੀਟ ਕੀਤਾ, ਜਿਸ 'ਚ ਉਨ੍ਹਾਂ ਮੁਆਫੀ ਮੰਗ ਲਈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ- ਇਹ ਟਵੀਟ ਮੇਰੇ ਵਲੋਂ ਮਾਨਸਿਕ ਤਣਾਅ ਦੀ ਸਥਿਤੀ 'ਚ ਕੀਤਾ ਗਿਆ ਸੀ। ਅੱਜ ਮੇਰੇ ਭਰਾ ਦੀ ਟਰੇਨ 4 ਘੰਟੇ ਲੇਟ ਹੋ ਗਈ ਸੀ, ਜਿਸ ਨਾਲ ਮੈਨੂੰ ਬਹੁਤ ਗੁੱਸਾ ਆਇਆ। ਮੈਂ ਇਸ ਲਈ ਭਾਰਤ ਸਰਕਾਰ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ।