ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਟੋਰਾਂਟੋ ਸਮੇਤ ਪੂਰੇ ਕੈਨੇਡਾ ਵਿੱਚ ਨਾਕੇਬੰਦੀ ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਟਰੇਨਾਂ ਰੋਕਣ ਕਰਕੇ ਇੱਥੇ ਹਜ਼ਾਰਾਂ ਯਾਤਰੀ ਖੱਜਲ-ਖੁਆਰ ਹੋਏ। ਕੈਨੇਡੀਅਨ ਨੈਸ਼ਨਲ ਰੇਲਵੇ ਕੰਪਨੀ ਨੇ ਸੋਮਵਾਰ ਰਾਤ ਤੇ ਫਿਰ ਮੰਗਲਵਾਰ ਹੈਮਿਲਟਨ ਵਿੱਚ ਰੇਲਵੇ ਟਰੈਕ 'ਤੇ ਪ੍ਰਦਰਸ਼ਨਕਾਰੀਆਂ ਨੂੰ ਡੇਰਾ ਲਾਉਣ ਦੀ ਇਜਾਜ਼ਤ ਦਿੱਤੀ। ਦੱਸ ਦਈਏ ਕਿ 6.5 ਬਿਲੀਅਨ ਡਾਲਰ ਦੀ ਕੋਸਟਲ ਗੈਸ ਲਿੰਕ ਕੁਦਰਤੀ ਗੈਸ ਪਾਈਪ ਲਾਈਨ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਹੈ। ਇਸ ਖਿਲਾਫ ਲੋਕਾਂ ਨੇ ਜੀਓ ਰੇਲ ਯਾਤਰੀ ਟ੍ਰੈਫਿਕ ਤੇ ਸੀਐਨ ਫਰੇਟ ਟ੍ਰੇਨਾਂ ਨੂੰ ਰੋਕ ਦਿੱਤਾ।
ਖੇਤਰੀ ਆਵਾਜਾਈ ਏਜੰਸੀ ਮੈਟਰੋਲੀਨੈਕਸ ਨੇ ਕਿਹਾ ਕਿ ਭੀੜ ਦੇ ਸਮੇਂ ਟੋਰਾਂਟੋ ਵਿੱਚ ਤਿੰਨ ਵੱਖ-ਵੱਖ ਜੀਓ ਰੇਲ ਲਾਈਨਾਂ 'ਤੇ ਜਾਂ ਇਸ ਦੇ ਨੇੜੇ ਰੁਕਾਵਟਾਂ ਆਈਆਂ। ਵੈਨਕੂਵਰ ਦੀ ਬੰਦਰਗਾਹ ਤੇ ਕੁਝ ਹੋਰ ਥਾਵਾਂ 'ਤੇ ਵੀ ਇਸ ਮੁੱਦੇ 'ਤੇ ਕੁਝ ਨਾਕੇਬੰਦੀ ਹੋਈ। ਸੋਮਵਾਰ ਨੂੰ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਤੇ ਓਨਟਾਰੀਓ ਦੇ ਬੈਲੇਵਿਲ ਨੇੜੇ ਤਯੇਦੀਨਾਗਾ ਮੋਹਾਕ 'ਚ ਰੇਲ ਨਾਕਾਬੰਦੀ ਨੂੰ ਸਾਫ ਕੀਤਾ। ਪੁਲਿਸ ਨੇ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।
ਪੁਲਿਸ ਨੇ ਸੋਮਵਾਰ ਦੇਰ ਰਾਤ ਤੋਂ ਹੁਣ ਤਕ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜੋ ਨਿਊ ਹੇਜ਼ਲਟਨ, ਬੀਸੀ ਦੇ ਨੇੜੇ ਰੇਲ ਲਾਈਨਾਂ ਨੂੰ ਰੋਕ ਰਹੇ ਸੀ। ਇਨ੍ਹਾਂ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਗਿਟਕਸਨ ਨੇਸ਼ਨ ਦਾ ਇੱਕ ਖ਼ਾਨਦਾਨੀ ਮੁਖੀ ਨੌਰਮਨ ਸਟੀਫਨ ਵੀ ਸ਼ਾਮਲ ਹੈ, ਜੋ ਗੁਆਂਢੀ ਵੈੱਟਸੁਵੇਟ ਨੈਸ਼ਨ ਦਾ ਹੈ।
ਕੈਨੇਡਾ ਨੂੰ ਵੀ ਰੋਸ ਪ੍ਰਦਰਸ਼ਨ ਨੇ ਝੰਬਿਆ, ਟ੍ਰੇਨਾਂ ਰੋਕੀਆਂ, ਪੁਲਿਸ ਦਾ ਐਕਸ਼ਨ
ਮਨਵੀਰ ਕੌਰ ਰੰਧਾਵਾ
Updated at:
26 Feb 2020 04:39 PM (IST)
ਮੰਗਲਵਾਰ ਦੇਸ਼ ਨੂੰ ਪ੍ਰਭਾਵਤ ਕਰਦੇ ਹੋਏ, ਬੀਸੀ 'ਚ ਪਾਈਪ ਲਾਈਨ ਪ੍ਰਾਜੈਕਟ ਦਾ ਵਿਰੋਧ ਕਰਨ ਵਾਲਿਆਂ ਦੇ ਹੱਕ ਵਿੱਚ ਨਵੀਂ ਲਹਿਰ ਸ਼ੁਰੂ ਹੋ ਗਈ। ਪੁਲਿਸ ਵੱਲੋਂ ਕੀਤੀ ਨਾਕਾਬੰਦੀ ਤੋਂ ਬਾਅਦ ਉਮੀਦ ਜ਼ਾਹਰ ਕੀਤੀ ਗਈ ਕਿ ਰੋਸ ਪ੍ਰਦਰਸ਼ਨ ਨੂੰ ਖ਼ਤਮ ਕਰ ਰੇਲ ਸੇਵਾ ਆਮ ਵਾਂਗ ਸ਼ੁਰੂ ਹੋ ਜਾਏਗੀ। 17 ਦਿਨਾਂ ਦੇ ਇਸ ਵਿਰੋਧ ਪ੍ਰਦਰਸ਼ਨ ਨੇ ਦੇਸ਼ ਦੇ ਰੇਲਵੇ ਟ੍ਰੈਫਿਕ ਨੂੰ ਹਫ਼ਤਿਆਂ ਤੋਂ ਅਧਰੰਗ ਕਰ ਦਿੱਤਾ ਸੀ।
- - - - - - - - - Advertisement - - - - - - - - -