ਨਵੀਂ ਦਿੱਲੀ: ਭਾਰਤੀ ਸਮੁੰਦਰੀ ਫ਼ੌਜ ਨੇ ਸੀਨੀਅਰ ਸੈਕੰਡਰੀ ਰੀਕਰੂਟ (SSR) ਦੇ 2,000 ਤੇ ਆਰਟੀਫ਼ੀਸਰ ਅਪ੍ਰੈਂਟਿਸ (AA) ਦੀਆਂ 500 ਆਸਾਮੀਆਂ ਲਈ ਭਰਤੀ ਖੋਲ੍ਹੀ ਹੈ। ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਇਨ੍ਹਾਂ ਆਸਾਮੀਆਂ ਲਈ ਆੱਨਲਾਈਨ ਅਰਜ਼ੀ ਪ੍ਰਕਿਰਿਆ 26 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਇੱਛੁਕ ਉਮੀਦਵਾਰ ਇਨ੍ਹਾਂ ਆਸਾਮੀਆਂ ਲਈ ਅਰਜ਼ੀ ਦੇਣ ਦੀ ਆਖ਼ਰੀ ਤਰੀਕ 5 ਮਈ ਤੱਕ ਅਪਲਾਈ ਕਰ ਸਕਦੇ ਹਨ। ਕੈਂਡੀਡੇਟਸ ਦੀ ਚੋਣ ਲਿਖਤੀ ਪ੍ਰੀਖਿਆ, ਫ਼ਿਜ਼ੀਕਲ ਫ਼ਿੱਟਨੈੱਸ ਟੈਸਟ ਤੇ ਮੈਡੀਕਲ ਟੈਸਟ ਦੇ ਆਧਾਰ ਉੱਤੇ ਕੀਤੀ ਜਾਵੇਗੀ।

 

ਜ਼ਰੂਰੀ ਯੋਗਤਾ

ਇਨ੍ਹਾਂ ਅਹੁਦਿਆਂ ਉੱਤੇ ਅਰਜ਼ੀਆਂ ਦੇਣ ਵਾਲੇ ਉਮੀਦਵਾਰ ਫ਼ਿਜ਼ਿਕਸ, ਮੈਥ, ਕੈਮਿਸਟ੍ਰੀ, ਬਾਇਓਲੋਜੀ ਜਾਂ ਕੰਪਿਊਟਰ ਸਾਇੰਸ ਨਾਲ ਇੰਟਰਮੀਡੀਏਟ ਪਾਸ ਹੋਣੇ ਚਾਹੀਦੇ ਹਨ। ਆਰਟੀਫ਼ੀਸਰ ਅਪ੍ਰੈਂਟਿਸ ਲਈ ਅਰਜ਼ੀ ਦੇਣ ਵਾਲੇ ਉਮੀਦਵਾਰ ਘੱਟੋ-ਘੱਟ 60% ਅੰਕਾਂ ਨਾਲ ਇੰਟਰਮੀਡੀਏਟ ਪਾਸ ਹੋਣੇ ਚਾਹੀਦੇ ਹਨ।

 

ਉਮਰ ਦੀ ਸੀਮਾ

ਇਨ੍ਹਾਂ ਆਸਾਮੀਆਂ ਉੱਤੇ ਅਰਜ਼ੀਆਂ ਦੇਣ ਵਾਲੇ ਉਮੀਦਵਾਰਾਂ ਦੀ ਉਮਰ 17 ਤੋਂ 20 ਸਾਲ ਹੋਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਆਫ਼ੀਸ਼ੀਅਲ ਨੋਟੀਫ਼ਿਕੇਸ਼ਨ ਵੇਖੋ

 

ਅਰਜ਼ੀ ਫ਼ੀਸ

·        ਜਨਰਲ ਅਤੇ ਓਬੀਸੀ- 205 ਰੁਪਏ

·        ਐਸਸੀ ਤੇ ਐਸਟੀ- ਕੋਈ ਫ਼ੀਸ ਨਹੀਂ

 

ਸਿਲੈਕਸ਼ਨ ਪ੍ਰੋਸੈੱਸ

ਇਨ੍ਹਾਂ ਆਸਾਮੀਆਂ ਲਈ ਅਰਜ਼ੀਆਂ ਦੇਣ ਵਾਲੇ ਉਮੀਦਵਾਰ ਦੀ ਚੋਣ ਉਨ੍ਹਾਂ ਦੇ ਹਾਈ ਸਕੂਲ ਤੇ ਇੰਟਰ ਦੇ ਨੰਬਰਾਂ ਦੇ ਆਧਾਰ ਉੱਤੇ ਤਿਆਰ ਕੀਤੀ ਗਈ ਮੈਰਿਟ ਲਿਸਟ ਦੇ ਆਧਾਰ ਉੱਤੇ ਕੀਤਾ ਜਾਵੇਗਾ। ਇਹ ਮੈਰਿਟ ਲਿਸਟ 23 ਜੁਲਾਈ ਨੂੰ ਜਾਰੀ ਕੀਤੀ ਜਾਵੇਗੀ।

 

ਜ਼ਰੂਰੀ ਤਰੀਕਾਂ:

·        ਅਰਜ਼ੀ ਦੇਣ ਦੀ ਸ਼ੁਰੂਆਤੀ ਤਰੀਕ – 26 ਅਪ੍ਰੈਲ

·        ਅਰਜ਼ੀ ਦੇਣ ਦੀ ਆਖ਼ਰੀ ਤਰੀਕ – 05 ਮਈ

 

ਇੰਝ ਕਰੋ ਅਪਲਾਈ

ਇਨ੍ਹਾਂ ਆਸਾਮੀਆਂ ਲਈ ਅਰਜ਼ੀ ਦੇਣ ਵਾਸਤੇ ਇੰਡੀਅਨ ਨੇਵੀ ਦੀ ਅਧਿਕਾਰਤ ਵੈੱਬਸਾਈਟ www.joinindiannavy.gov.in ਰਾਹੀਂ ਆੱਨਲਾਈਨ ਅਰਜ਼ੀ ਦਿੱਤੀ ਜਾ ਸਕਦੀ ਹੈ।

Education Loan Information:

Calculate Education Loan EMI