ਬਰਨਾਲਾ: ਅੱਜਕੱਲ੍ਹ ਤਕਰੀਬਨ ਹਰ ਸਬਜ਼ੀ ਨੂੰ ਕੀਟਨਾਸ਼ਕ ਦਵਾਈਆਂ ਅਤੇ ਹਾਨੀਕਾਰਕ ਰਸਾਇਣਾਂ ਨਾਲ ਪਕਾਇਆ ਜਾਂਦਾ ਹੈ, ਜਿਸ ਨਾਲ ਸ਼ਰੀਰ ਨੂੰ ਫਾਇਦਾ ਹੋਣ ਨਾਲੋਂ ਵੱਧ ਨੁਕਸਾਨ ਹੋ ਰਿਹਾ ਹੈ। ਜੇਕਰ ਆਰਗੈਨਿਕ ਸਬਜ਼ੀਆਂ ਲੈਣ ਬਾਰੇ ਸੋਚਿਆ ਜਾਵੇ ਤਾਂ ਮਹਿੰਗਾਈ ਦੇ ਜ਼ਮਾਨੇ 'ਚ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ। ਅਜਿਹੇ 'ਚ ਬਰਨਾਲਾ ਦੀ 'ਕੁਦਰਤੀ ਕਿਸਾਨ ਹੱਟ' 'ਚ ਕਿਸਾਨਾਂ ਵਲੋਂ ਆਰਗੈਨਿਕ ਤਰੀਕੇ ਨਾਲ ਬਿਨਾਂ ਖਾਦਾਂ ਤੇ ਕੀਟਨਾਸ਼ਕਾਂ ਤੋਂ ਉਗਾਈਆਂ ਸਬਜ਼ੀਆਂ ਨੂੰ ਵਾਜਿਬ ਭਾਅ 'ਤੇ ਵੇਚਿਆ ਜਾ ਰਿਹਾ ਹੈ।




'ਕੁਦਰਤੀ ਕਿਸਾਨ ਹੱਟ' 'ਤੇ ਸਬਜ਼ੀਆਂ ਵੇਚਣ ਵਾਲੇ ਕਿਸਾਨ ਨੇ ਦੱਸਿਆ ਕਿ ਸਾਲ 2007 'ਚ ਉਨ੍ਹਾਂ ਆਰਗੈਨਿਕ ਖੇਤੀ ਦੀ ਸ਼ੁਰੂਆਤ ਕੀਤੀ ਸੀ। ਸ਼ੁਰੂਆਤ 'ਚ ਉਹ ਸਮਾਜਸੇਵੀ ਡਾ. ਅਮਰ ਆਜ਼ਾਦ ਤੋਂ ਕਾਫੀ ਪ੍ਰਭਾਵਿਤ ਹੋਏ। ਇਸ ਤੋਂ ਬਾਅਦ ਉਨ੍ਹਾਂ ਸੰਤ ਸੀਚੇਵਾਲ ਕੋਲ ਇਸ ਖੇਤੀ ਬਾਰੇ ਬਕਾਇਦਾ ਜਾਣਿਆ।

ਉਨ੍ਹਾਂ ਦੱਸਿਆ ਕਿ ਸਬਜ਼ੀਆਂ ਦੀ ਆਰਗੈਨਿਕ ਖੇਤੀ ਨਾਲ ਕਿਸਾਨ ਵੀ ਚੰਗੀ ਆਮਦਨ ਕਮਾ ਸਕਦੇ ਹਨ। ਕਿਸਾਨ ਦੇ ਇਸ ਉਪਰਾਲੇ ਤੋਂ ਆਲੇ-ਦੁਆਲੇ ਦੇ ਲੋਕ ਵੀ ਬੇਹਦ ਖੁਸ਼ ਹਨ। ਉਨ੍ਹਾਂ ਇਸ ਨੂੰ ਸ਼ਲਾਘਾਯੋਗ ਕਦਮ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਆਰਗੈਨਿਕ, ਸਿਹਤਮੰਦ ਸਬਜ਼ੀਆਂ ਵਾਜਿਬ ਭਾਅ 'ਤੇ ਮਿਲ ਰਹੀਆਂ ਹਨ।