ਬਾਂਦਰਾਂ ‘ਤੇ ਵੈਕਸੀਨ ਦਾ ਟ੍ਰਾਈਲ ਪ੍ਰਭਾਵਸ਼ਾਲੀ ਰਿਹਾ:
ਖੋਜਕਰਤਾਵਾਂ ਵਲੋਂ ਕੋਰੋਨਾਵਾਇਰਸ ਵੈਕਸੀਨ ਦੇ ਮੁਢਲੇ ਨਤੀਜੇ ਉਮੀਦ ਮੁਤਾਬਕ ਮਿਲੇ। ਉਨ੍ਹਾਂ ਨੂੰ ਛੇ ਬਾਂਦਰਾਂ ਦੇ ਸਮੂਹ ‘ਤੇ ਵੈਕਸੀਨ ਦੀ ਵਰਤੋਂ ਪ੍ਰਭਾਵਸ਼ਾਲੀ ਪਈ ਹੈ। ਬ੍ਰਿਟਿਸ਼ ਤੇ ਅਮਰੀਕੀ ਖੋਜਕਰਤਾਵਾਂ ਅਨੁਸਾਰ ਹੁਣ ਟੀਕੇ ਦਾ ਟ੍ਰਾਈਲ ਮਨੁੱਖਾਂ ‘ਤੇ ਚੱਲ ਰਹੀ ਹੈ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਬਾਂਦਰਾਂ ਵਿਚ ਕੋਰੋਨਾਵਾਇਰਸ ਜਾਰੀ ਹੋਣ ਤੋਂ ਪਹਿਲਾਂ ਇਹ ਟੀਕਾ ਲਾਇਆ ਗਿਆ ਸੀ। ਇਸ ਸਮੇਂ ਦੌਰਾਨ ਇਹ ਪਾਇਆ ਗਿਆ ਕਿ 14 ਦਿਨਾਂ ਦੇ ਅੰਦਰ ਕੁਝ ਬਾਂਦਰਾਂ ਨੇ ਵਾਈਰਸ ਖਿਲਾਫ ਸਰੀਰ ਵਿੱਚ ਐਂਟੀ-ਬਾਡੀਜ਼ ਵਿਕਸਤ ਕੀਤੀਆਂ ਜਦੋਂ ਕਿ ਕੁਝ ਬਾਂਦਰਾਂ ਨੇ ਐਂਟੀ-ਬਾਡੀਜ਼ ਵਿਕਸਤ ਕਰਨ ਲਈ 28 ਦਿਨ ਲਏ। ਸ਼ੁਰੂਆਤੀ ਖੋਜ ਨੂੰ ਅਜੇ ਹੋਰ ਵਿਗਿਆਨੀਆਂ ਵੱਲੋਂ ਹਾਮੀ ਭਰੇ ਜਾਣਾ ਅਜੇ ਬਾਕੀ ਹੈ।
ਹੁਣ ਮਨੁੱਖਾਂ ‘ਤੇ ਕੋਰੋਨਾ ਵੈਕਸੀਨ ਟ੍ਰਾਇਲ:
ਬਾਂਦਰਾਂ ‘ਤੇ ਕੀਤੀ ਗਈ ਖੋਜ ਦੇ ਨਤੀਜੇ ਨਿਸ਼ਚਤ ਤੌਰ ‘ਤੇ ਚੰਗੀ ਖ਼ਬਰ ਹੈ।- ਪ੍ਰੋਫੈਸਰ ਸਟੀਫਨ ਇਵਾਨਸ, ਲੰਡਨ ਸਕੂਲ ਆਫ਼ ਹਾਈਜੀਨ ਐਂਡ ਟ੍ਰੋਪਿਕਲ ਮੈਡੀਸਨ
ਖੋਜਕਰਤਾਵਾਂ ਮੁਤਾਬਕ, ਇੱਕ ਹਜ਼ਾਰ ਲੋਕਾਂ ਨੂੰ ਸਵੈਇੱਛਤ ‘ਤੇ ਟ੍ਰਾਇਲ ਵਜੋਂ ਟੀਕਾ ਲਗਾਇਆ ਗਿਆ ਹੈ। ਉਸ ਨੂੰ ਅਗਲੇ ਇੱਕ ਮਹੀਨੇ ਵਿਚ ਕੁਝ ਚੰਗੇ ਸਿੱਟੇ ਆਉਣ ਦੀ ਉਮੀਦ ਹੈ।
ਫਿਲਹਾਲ ਦੱਸ ਦੇਈਏ ਕਿ ਟੀਕਾ ਲਗਾਉਣ ਦੇ ਪੜਾਅ ਵਿੱਚ ਬਾਂਦਰਾਂ ਦੇ ਸਫਲ ਹੋਣਾ ਜ਼ਰੂਰੀ ਹੈ। ਵਿਗਿਆਨੀਆਂ ਮੁਤਾਬਕ, ਬਹੁਤ ਸਾਰੇ ਟੀਕੇ ਪ੍ਰਯੋਗਸ਼ਾਲਾ ਵਿੱਚ ਬਾਂਦਰਾਂ ਦੀ ਰੱਖਿਆ ਕਰਨ ਦੇ ਯੋਗ ਹਨ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਮਨੁੱਖਾਂ ‘ਤੇ ਉਨ੍ਹਾਂ ਦੀ ਪ੍ਰੀਖਿਆ ਸਫਲ ਰਹੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904