ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਚ ਨਸ਼ਾ ਤਸਕਰੀ ਦੀ ਚੇਨ ਇੰਨੀ ਮਜ਼ਬੂਤ ਹੈ ਕਿ ਅਜੇ ਤਕ ਇਸ ਨੂੰ ਤੋੜਿਆ ਨਹੀਂ ਦਾ ਸਕਿਆ। ਨਤੀਜਾ ਇਹ ਕਿ ਲਗਪਗ ਹਰ ਪਿੰਡ 'ਚ ਨਸ਼ੇ ਦੇ ਆਦੀ ਨੌਜਵਾਨ ਆਮ ਮਿਲ ਜਾਣਗੇ। ਦਰਅਸਲ ਨਸ਼ਾ ਤਸਕਰੀ ਦਾ ਲੱਕ ਤੋੜਨ 'ਚ ਵੱਡੀ ਮੁਸ਼ਕਲ ਇਹ ਹੈ ਕਿ ਪੁਲਿਸ ਕਰਮੀ ਖੁਦ ਹੀ ਨਸ਼ਾ ਤਸਕਰਾਂ ਨਾਲ ਮਿਲੇ ਹੋਏ ਹਨ।


ਪੰਜਾਬ 'ਚ ਨਸ਼ੇ ਦੇ ਕਾਰੋਬਾਰ 'ਚ ਹਿੱਸੇਦਾਰ ਰਹੇ ਪੁਲਿਸ ਕਰਮੀਆਂ ਖਿਲਾਫ ਕਾਰਵਾਈ ਕਰਦਿਆਂ ਪਿਛਲੇ ਤਿੰਨ ਸਾਲਾਂ 'ਚ 47 ਜਣਿਆਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾ ਚੁੱਕਾ ਹੈ। ਪੰਜਾਬ 'ਚ ਨਸ਼ਾ ਤਸਕਰੀ ਨੂੰ ਲਗਾਮ ਨਾ ਲੱਗਣ ਲਈ ਕਾਫਈ ਹੱਦ ਤਕ ਪੁਲਿਸ ਵਿਭਾਗ ਦੇ ਅੰਦਰ ਹੀ ਲੁਕੇ ਕੁਝ ਅਜਿਹੇ ਕਰਮਚਾਰੀਆਂ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਜੋ ਨਸ਼ਾ ਤਸਕਰਾਂ ਨਾਲ ਮਿਲ ਕੇ ਇਸ ਗੋਰਖਧੰਦੇ ਨੂੰ ਬੜਾਵਾ ਦਿੰਦੇ ਹਨ।


ਇਸ ਕਾਰਨ ਪੂਰਾ ਪੁਲਿਸ ਵਿਭਾਗ ਬਦਨਾਮ ਹੁੰਦਾ ਹੈ। ਪੰਜਾਬ ਦੇ ਸਭ ਤੋਂ ਵੱਡੇ ਭੋਲਾ ਡਰੱਗ ਰੈਕੇਟ 'ਚ ਵੀ ਪੰਜਾਬ ਪੁਲਿਸ ਦੇ ਕਰਮਚਾਰੀ ਦੀ ਵੱਡੀ ਭੂਮਿਕਾ ਸਾਹਮਣੇ ਆਈ ਸੀ। ਇਸ ਤਹਿਤ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਖਿਲਾਫ਼ ਪਿਛਲੇ ਤਿੰਨ ਸਾਲਾਂ 'ਚ 114 ਕੁੱਲ ਅਪਰਾਧਕ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ 'ਚੋਂ 148 ਦੀ ਵਿਭਾਗੀ ਜਾਂਚ ਕੀਤੀ ਗਈ। ਇਨ੍ਹਾਂ 'ਚੋਂ 61 'ਤੇ ਕਾਰਵਾਈ ਹੋਈ। ਇਸ ਮਗਰੋਂ 47 ਪੁਲਿਸ ਕਰਮੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਤੇ 17 ਨੂੰ ਸਸਪੈਂਡ ਕੀਤਾ ਜਾ ਚੁੱਕਾ ਹੈ।


ਨਸ਼ਾ ਤਸਕਰਾਂ ਨੂੰ ਪੁਲਿਸ ਦੇ ਨਾਲ-ਨਾਲ ਵੱਡੇ ਸਿਆਸੀ ਲੀਡਰਾਂ ਦੀ ਵੀ ਸ਼ਹਿ ਰਹਿੰਦੀ ਹੈ ਇਸ ਕਾਰਨ ਹੀ ਉਹ ਆਪਣਾ ਗੈਰਕਾਨੂੰਨੀ ਧੰਦਾ ਬੜੇ ਹੀ ਆਰਾਮ ਨਾਲ ਚਲਾਉਂਦੇ ਹਨ।