ਪੰਜਾਬ 'ਚ ਕੋਰੋਨਾ ਦੀ ਪੁੱਠੀ ਗਿਣਤੀ ਸ਼ੁਰੂ, 95 ਹੋਰ ਸ਼ਰਧਾਲੂ ਹੋਏ ਸਿਹਤਯਾਬ
ਏਬੀਪੀ ਸਾਂਝਾ | 15 May 2020 01:45 PM (IST)
95 ਹੋਰ ਸ਼ਰਧਾਲੂਆਂ ਦੀ ਅੱਜ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਆਈ ਹੈ। ਅੱਜ ਇਨ੍ਹਾਂ ਨੂੰ ਵੀ ਹਸਪਤਾਲ ਤੋਂ ਛੁੱਟੀ ਮਿਲ ਰਹੀ ਹੈ।
ਸੰਕੇਤਕ ਤਸਵੀਰ
ਅੰਮ੍ਰਿਤਸਰ: ਪੰਜਾਬ 'ਚ ਕੋਰੋਨਾਵਾਇਰਸ ਦਾ ਅੰਕੜਾ ਨਾਂਦੇੜ ਤੋਂ ਪਰਤੇ ਸ਼ਰਧਾਲੂਆਂ ਦੇ ਪੌਜ਼ੇਟਿਵ ਆਉਣ ਨਾਲ ਅਚਾਨਕ ਵਧ ਗਿਆ ਸੀ। ਇਸ ਨਾਲ ਸਭ ਦੀਆਂ ਚਿੰਤਾਵਾਂ ਵੱਧ ਗੀਆਂ ਸਨ ਪਰ ਹੁਣ ਰਾਹਤ ਭਰੀ ਖਬਰ ਇਹ ਹੈ ਕਿ 95 ਹੋਰ ਸ਼ਰਧਾਲੂਆਂ ਦੀ ਅੱਜ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਆਈ ਹੈ। ਅੱਜ ਇਨ੍ਹਾਂ ਨੂੰ ਵੀ ਹਸਪਤਾਲ ਤੋਂ ਛੁੱਟੀ ਮਿਲ ਰਹੀ ਹੈ। ਅੰਮ੍ਰਿਤਸਰ ਦੇ ਸ਼੍ਰੀ ਗੁਰੂ ਨਾਨਕ ਦੇਵ ਹਸਪਤਾਲ 'ਚੋਂ 44 ਤੇ ਗੁਰੂ ਰਾਮਦਾਸ ਹਸਪਤਾਲ 'ਚੋਂ 51 ਸ਼ਰਧਾਲੂਆਂ ਨੂੰ ਡਿਸਚਾਰਜ ਕੀਤਾ ਜਾ ਰਿਹਾ ਹੈ। ਹੁਣ ਤਕ ਕੁਲ 140 ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸੂਬੇ 'ਚ ਹੁਣ ਤਕ 1942 ਕੋਰੋਨਾਵਾਇਰਸ ਦੇ ਮਰੀਜ਼ ਦਰਜ ਹੋਏ ਹਨ। ਜਿਨ੍ਹਾਂ ਵਿੱਚੋਂ 1687 ਐਕਟਿਵ ਕੇਸ ਹਨ। ਇਹ ਵੀ ਪੜ੍ਹੋ: ਹੁਣ ਕੋਈ ਵੀ ਬੰਦਾ ਹੋ ਸਕਦਾ ਫੌਜ 'ਚ ਭਰਤੀ! ਤਿੰਨ ਸਾਲ ਲਈ ਮਿਲੇਗਾ ਮੌਕਾ ਵਿਸ਼ਵ ਬੈਂਕ ਨੇ ਭਾਰਤ ਲਈ ਕੀਤਾ ਵੱਡਾ ਐਲਾਨ ਕੀ 'Youtube' ਤੇ ਕੋਰੋਨਾ ਬਾਰੇ ਜਾਣਕਾਰੀ ਸਹੀ? ਖੋਜ 'ਚ ਵੱਡਾ ਖੁਲਾਸਾ ਠੇਕੇ ਖੁੱਲ੍ਹਵਾਉਣ ਲਈ ਕੈਪਟਨ ਸਰਕਾਰ ਦੀ ਵੱਡੀ ਧਮਕੀ, ਅਜੇ ਵੀ ਨਹੀਂ ਖੋਲ੍ਹੇ ਠੇਕੇ ਤਾਂ ਹੋਵੇਗੀ ਇਹ ਕਾਰਵਾਈ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ