ਪਾਣੀਪਤ: ਕੋਰੋਨਾ ਕਾਲ 'ਚ ਵੈਕਸੀਨ ਤੋਂ ਬਾਅਦ ਆਕਸੀਜਨ ਜੀਵਨ ਲਈ ਵਰਦਾਨ ਬਣੀ ਹੋਈ ਹੈ, ਜਿਸ ਕਾਰਨ ਕਾਲਾ ਬਜ਼ਾਰੀ ਵੀ ਆਪਣੇ ਸਿਖਰ 'ਤੇ ਪਹੁੰਚ ਰਹੀ ਹੈ। ਪਾਣੀਪਤ ਰਿਫਾਇਨਰੀ 'ਚੋਂ ਨਿਕਲਣ ਵਾਲੀ ਆਕਸੀਜਨ ਪੰਜਾਬ ਰਾਜ ਦੇ ਨਾਲ-ਨਾਲ ਹਰਿਆਣਾ ਦਿੱਲੀ ਵੀ ਜਾ ਰਹੀ ਹੈ। ਪਰ ਹੁਣ ਸੁਰੱਖਿਆ ਦੇ ਘੇਰੇ 'ਚ ਆਕਸੀਜਨ ਆਪਣੀ ਮੰਜ਼ਿਲ 'ਤੇ ਪਹੁੰਚਾਈ ਜਾ ਰਹੀ ਹੈ।

 

ਹਾਲ ਹੀ ਵਿੱਚ ਪਾਣੀਪਤ ਏਅਰ ਲਿਕੁਇਡ ਪਲਾਂਟ ਤੋਂ ਸਿਰਸਾ ਲਈ ਨਿਕਲਿਆ ਆਕਸੀਜਨ ਕੈਂਟਰ ਚੋਰੀ ਹੋ ਗਿਆ ਸੀ। ਬਾਅਦ 'ਚ, ਉਸ ਆਕਸੀਜਨ ਕੈਂਟਰ ਦੀ ਲੋਕੇਸ਼ਨ ਅੰਮ੍ਰਿਤਸਰ ਪੰਜਾਬ ਮਿਲੀ ਸੀ। ਦਿੱਲੀ 'ਚ ਵੀ ਆਕਸੀਜਨ ਸਿਲੰਡਰਾਂ ਦੀ ਲੁੱਟ ਤੋਂ ਬਾਅਦ, ਕੇਂਦਰ ਸਰਕਾਰ ਦੇ ਆਦੇਸ਼ਾਂ 'ਤੇ ਰਿਫਾਇਨਰੀ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਰਾਜ ਅਤੇ ਹੋਰ ਰਾਜਾਂ ਵਿੱਚ ਆਕਸੀਜਨ ਪਹੁੰਚਾਉਣ ਦੀ ਜ਼ਿੰਮੇਵਾਰੀ ਉਸ ਜ਼ਿਲ੍ਹੇ ਦੇ ਪੁਲਿਸ ਕਪਤਾਨ ਨੇ ਸੰਭਾਲ ਲਈ ਹੈ।

 

ਪੁਲਿਸ ਦੀ ਸੁਰੱਖਿਆ ਹੇਠ ਆਕਸੀਜਨ ਕੈਂਟਰ ਪਾਣੀਪਤ ਏਅਰ ਲਿਕੁਇਡ ਪਲਾਂਟ ਤੋਂ ਆਪਣੀ ਮੰਜ਼ਿਲ ਤਕ ਪਹੁੰਚੇਗਾ। ਆਕਸੀਜਨ ਸੁਰੱਖਿਆ ਪਾਨੀਪਤ ਏਅਰ ਲਿਕੁਇਡ ਪਲਾਂਟ ਦੇ ਬਾਹਰ ਤੋਂ ਸ਼ੁਰੂ ਹੋ ਜਾਂਦੀ ਹੈ। 

 

ਕੋਰੋਨਾ ਦੇ ਦੂਜੇ ਪੜਾਅ 'ਚ ਮਹਾਂਮਾਰੀ ਦੇਸ਼ ਭਰ 'ਚ ਫੈਲ ਗਈ ਹੈ, ਜਿਸ ਕਾਰਨ ਹੁਣ ਮਰੀਜ਼ਾਂ ਨੂੰ ਸਾਹ ਲੈਣ 'ਚ ਬਹੁਤ ਮੁਸ਼ਕਲ ਆ ਰਹੀ ਹੈ। ਆਕਸੀਜਨ ਉਨ੍ਹਾਂ ਮਰੀਜ਼ਾਂ ਲਈ ਇੱਕ ਵਰਦਾਨ ਬਣ ਗਈ ਹੈ, ਪਰ ਆਕਸੀਜਨ ਦੇ ਕਾਰੋਬਾਰ ਵਿੱਚ ਸ਼ਾਮਲ ਲੋਕ ਨਿਰੰਤਰ ਕਾਲਾਬਾਜ਼ਾਰੀ ਕਰ ਰਹੇ ਹਨ। ਜਿਸ ਕਾਰਨ ਰਸਤੇ 'ਚੋਂ ਆਕਸੀਜਨ ਸਿਲੰਡਰ ਚੋਰੀ ਹੋ ਰਹੇ ਹਨ। ਆਕਸੀਜਨ ਦੀ ਚੋਰੀ ਨੂੰ ਰੋਕਣ ਲਈ ਵੀਆਈਪੀਜ਼ ਦੀ ਤਰ੍ਹਾਂ, ਆਕਸੀਜਨ ਕੈਂਟਰਾਂ ਨੂੰ ਨਿਰਧਾਰਤ ਸਥਾਨਾਂ 'ਤੇ ਪਹੁੰਚਾਇਆ ਜਾ ਰਿਹਾ ਹੈ। 

 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904