ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਮੱਦੇਨਜ਼ਰ ਦੇਸ਼ ਇਕ ਪਾਸੇ ਸਥਿਤੀ ਨੂੰ ਜਲਦ ਤੋਂ ਜਲਦ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਦੂਜੇ ਪਾਸੇ ਪਾਕਿਸਤਾਨ ਭਾਰਤ ‘ਚ ਕੋਰੋਨਾ ਫੈਲਾਉਣ ਦੀ ਲਗਾਤਾਰ ਸਾਜਿਸ਼ ਰਚ ਰਿਹਾ ਹੈ। ਹਾਲਾਂਕਿ ਉਹ ਖੁਦ ਕੋਰੋਨਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ, ਪਰ ਇਨ੍ਹਾਂ ਹਾਲਤਾਂ ਵਿਚ ਵੀ ਉਸ ਦੀਆਂ ਨਾਪਾਕ ਕਾਰਵਾਈਆਂ ਖ਼ਤਮ ਨਹੀਂ ਹੋ ਰਹੀਆਂ ਹਨ।
ਭਾਰਤ ਵਿਚ ਕੋਰੋਨਾ ਫੈਲਾਉਣ ਦੀ ਪਾਕਿਸਤਾਨੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਗਿਆ ਹੈ। ਏਬੀਪੀ ਨਿਊਜ਼ ਦੀ ਖਬਰ ਦਾ ਅਸਰ ਹੋਇਆ ਹੈ ਅਤੇ ਹੁਣ 24 ਜਮਾਤੀ ਨੇਪਾਲ ਦੀ ਮਸਜਿਦ ਤੋਂ ਦਿੱਲੀ ਭੱਜਦੇ ਫੜੇ ਗਏ ਹਨ। ਦਰਅਸਲ ਜ਼ਾਲਿਮ ਮੀਆਂ ਨਾਮ ਦੇ ਵਿਅਕਤੀ ਨੇ ਪਾਕਿਸਤਾਨ ਦੇ ਇਸ਼ਾਰੇ 'ਤੇ ਭਾਰਤ ਭੇਜ ਕੇ ਕੋਰੋਨਾ ਫੈਲਾਉਣ ਦੀ ਪੂਰੀ ਯੋਜਨਾ ਬਣਾਈ ਸੀ।
ਇਹ ਸਾਰੇ ਜਮਾਤੀ ਜੋ ਦਿੱਲੀ ਦੇ ਨਿਜ਼ਾਮੂਦੀਨ ਦੇ ਮਰਕਜ਼ ਤੋਂ ਵਾਪਸ ਪਰਤੇ ਸਨ, ਉਹ ਸਰਹੱਦ ਨਾਲ ਲੱਗਦੀ ਨੇਪਾਲ ਦੀ ਇਕ ਮਸਜਿਦ ‘ਚ ਛੁਪੇ ਹੋਏ ਸਨ ਅਤੇ ਮੌਕਾ ਲੈ ਕੇ ਭਾਰਤ ‘ਚ ਦਾਖਲ ਹੋਣ ਦੀ ਯੋਜਨਾ ਬਣਾ ਰਹੇ ਸਨ। ਜ਼ਾਲਿਮ ਮੀਆਂ ਦੇ ਕਹਿਣ ‘ਤੇ ਇਹ ਸਾਰੇ ਉਸ ਮਸਜਿਦ ਵਿੱਚ ਛੁਪੇ ਹੋਏ ਸਨ ਅਤੇ ਜ਼ਾਲਿਮ ਮੀਆਂ ਨੇ ਭਾਰਤ ਵਿੱਚ ਦਾਖਲ ਹੋਣ ਦਾ ਠੇਕਾ ਲਿਆ ਸੀ। ਹਾਲਾਂਕਿ ਉਹ ਫੜੇ ਗਏ ਅਤੇ ਉਨ੍ਹਾਂ ਦਾ ਸਵੈਬ ਟੈਸਟ ਕਰਵਾ ਲਿਆ, ਜਿਸ ਵਿੱਚੋਂ ਬਹੁਤ ਸਾਰੇ ਲੋਕਾਂ ‘ਚ ਕੋਰੋਨਾ ਦੇ ਲੱਛਣ ਵੇਖੇ ਹਨ।
ਜਿਨ੍ਹਾਂ ਦੇ ਟੈਸਟ ਪਾ ਜ਼ਿਟਿਵ ਉਨ੍ਹਾਂ ਨੂੰ ਆਈਸੋਲੇਸ਼ਨ ਰੱਖਿਆ ਗਿਆ ਹੈ, ਜਦਕਿ ਬਾਕੀਆਂ ਨੂੰ ਕੁਵਾਰੰਟਾਈਨ ਕੀਤਾ ਗਿਆ ਹੈ।
ਦਸ ਦਈਏ ਕਿ ਦੇਸ਼ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਦੇਸ਼ ਵਿਚ ਹੁਣ ਤਕ 239 ਲੋਕਾਂ ਦੀ ਮੌਤ ਕੋਰੋਨਾਵਾਇਰਸ ਕਾਰਨ ਹੋਈ ਹੈ ਅਤੇ ਮਰੀਜ਼ਾਂ ਦੀ ਗਿਣਤੀ 7529 ਹੋ ਗਈ ਹੈ। ਉਥੇ ਹੀ ਪੂਰੀ ਦੁਨੀਆ ਵਿੱਚ ਇੱਕ ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।
ਭਾਰਤ ‘ਚ ਕੋਰੋਨਾ ਫੈਲਾਉਣ ਪਿੱਛੇ ਪਾਕਿਸਤਾਨੀ ਸਾਜਿਸ਼ ਦਾ ਭਾਂਡਾਫੋੜ, ਨੇਪਾਲ ਦੀ ਮਸਜਿਦ ਤੋਂ ਫੜੇ 24 ਜਮਾਤੀ
ਏਬੀਪੀ ਸਾਂਝਾ
Updated at:
12 Apr 2020 08:37 AM (IST)
ਕੋਰੋਨਾਵਾਇਰਸ ਦੇ ਮੱਦੇਨਜ਼ਰ ਦੇਸ਼ ਇਕ ਪਾਸੇ ਸਥਿਤੀ ਨੂੰ ਜਲਦ ਤੋਂ ਜਲਦ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਦੂਜੇ ਪਾਸੇ ਪਾਕਿਸਤਾਨ ਭਾਰਤ ‘ਚ ਕੋਰੋਨਾ ਫੈਲਾਉਣ ਦੀ ਲਗਾਤਾਰ ਸਾਜਿਸ਼ ਰਚ ਰਿਹਾ ਹੈ।
- - - - - - - - - Advertisement - - - - - - - - -