ਚੰਡੀਗੜ੍ਹ: ਦੁਨੀਆ ਭਰ 'ਚ ਹਰ ਕੋਈ ਕੋਰੋਨਾ ਨਾਲ ਸਹਿਮਿਆ ਹੋਇਆ ਹੈ। ਪੰਜਾਬ 'ਚ ਵੀ ਇਹ ਅੰਕੜਾ 9 ਹਜ਼ਾਰ ਦੇ ਕਰੀਬ ਪਹੁੰਚ ਗਿਆ ਹੈ। ਇੱਥੋਂ ਤੱਕ ਕਿ ਹਾਈ ਸਿਕਿਉਰਿਟੀ 'ਚ ਰਹਿਣ ਵਾਲੇ ਪੰਜਾਬ ਦੇ ਮੰਤਰੀ ਤੇ ਵਿਧਾਇਕ ਵੀ ਹੁਣ ਇਸ ਤੋਂ ਸਹਿਮ ਗਏ ਹਨ। ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਕੋਰੋਨਾ ਪੌਜ਼ੇਟਿਵ ਆਉਣ ਮਗਰੋਂ ਹੁਣ ਪੰਜਾਬ ਸਰਕਾਰ ਨੇ ਸਾਰੇ ਵਿਧਾਇਕਾਂ ਤੇ ਵਜ਼ੀਰਾਂ ਤੋਂ ਇਲਾਵਾ ਵਿਭਾਗੀ ਸਕੱਤਰਾਂ ਦਾ ਕੋਵਿਡ ਟੈਸਟ ਕਰਾਉਣ ਦਾ ਫ਼ੈਸਲਾ ਕੀਤਾ ਹੈ।


ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੋਵਿਡ ਟੈਸਟ ਦੀ ਜਾਂਚ ਰਿਪੋਰਟ ਨੈਗੇਟਿਵ ਆਉਣ ਦੀ ਗੱਲ ਸਾਂਝੀ ਕਰਦਿਆਂ ਸਮੂਹ ਮੰਤਰੀਆਂ, ਵਿਧਾਇਕਾਂ ਤੇ ਵਿਭਾਗੀ ਸਕੱਤਰਾਂ ਨੂੰ ਕੋਰੋਨਾਵਾਇਰਸ ਸਬੰਧੀ ਆਪਣੇ ਜਾਂਚ ਕਰਾਉਣ ਲਈ ਆਖਿਆ ਹੈ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਮੰਤਰੀ ਅਰੁਣਾ ਚੌਧਰੀ ਨੇ ਵੀ ਆਪਣਾ ਕੋਵਿਡ ਟੈਸਟ ਕਰਵਾਇਆ ਜਦਕਿ ਕੁਝ ਵੱਲੋਂ ਪਹਿਲਾਂ ਇਹ ਟੈਸਟ ਕਰਵਾ ਲਿਆ ਗਿਆ ਸੀ। ਦੋ ਕਾਂਗਰਸੀ ਵਿਧਾਇਕਾਂ ਨੇ ਵੀ ਕੋਵਿਡ ਟੈਸਟ ਕਰਵਾਇਆ ਜਿਨ੍ਹਾਂ ਦੀ ਰਿਪੋਰਟ ਅਜੇ ਆਉਣੀ ਹੈ।

ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ 'ਚ ਤਤਕਾਲੀ ਡੀਐਸਪੀ ਬਲਜੀਤ ਸਿੰਘ ਦੀ ਅਗਾਊਂ ਜਮਾਨਤ ਖਾਰਜ

ਕੈਬਨਿਟ ਮੀਟਿੰਗ ਦੌਰਾਨ ਕੈਪਟਨ ਨੇ ਸਾਰੇ ਮੰਤਰੀਆਂ ਤੇ ਵੱਖੋ-ਵੱਖਰੇ ਵਿਭਾਗਾਂ ਦੇ ਅਧਿਕਾਰੀਆਂ ਖਾਸ ਕਰ ਕੇ ਉਹ ਜੋ ਕਿ ਕੋਰੋਨਾਵਾਇਰਸ ਪੌਜ਼ੇਟਿਵ ਪਾਏ ਗਏ ਆਈਏਐਸ/ਪੀਸੀਐਸ ਅਧਿਕਾਰੀਆਂ ਦੇ ਸੰਪਰਕ ਵਿੱਚ ਆਏ ਹੋਣ, ਨੂੰ ਵੀ ਆਪਣੀ ਕੋਵਿਡ ਜਾਂਚ ਕਰਾਉਣ ਦੀ ਸਲਾਹ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਾਜਵਾ ਠੀਕ ਠਾਕ ਹਨ ਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਨਤਕ ਤੌਰ ’ਤੇ ਵਿਚਰਨ ਸਮੇਂ ਮੰਤਰੀਆਂ ਤੇ ਹੋਰਨਾਂ ਨੂੰ ਬਹੁਤ ਹੀ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਹੈ।

ਤਿੰਨ ਘੰਟਿਆਂ 'ਚ ਭਾਰਤ ਦੇ ਤਿੰਨ ਸੂਬਿਆਂ 'ਚ ਭੂਚਾਲ, ਧਰਤ ਹਿੱਲਣ ਮਗਰੋਂ ਲੋਕਾਂ 'ਚ ਦਹਿਸ਼ਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ