ਅੰਮ੍ਰਿਤਸਰ: ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਸੰਤ ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਦੇ ਜੀਵਨ ਸਬੰਧੀ ਲਿਖੀ ਪੋਥੀ "ਸਾਈਂ ਜੇਹਿਆ II"  ਦੀ PDF file ਜੋ ਬਹੁਤ ਹੀ ਅਤਿ-ਆਧੁਨਿਕ ਟੱਚ, ਸ਼ਾਰਟ ਕੱਟ ਲਿੰਕਾਂ ਨਾਲ ਤਿਆਰ ਕੀਤੀ ਗਈ ਹੈ, ਨੂੰ ਰਲੀਜ਼ ਕੀਤਾ ਗਿਆ।


ਪੰਥ ਦੀਆ ਨਾਮਵਾਰ ਸ਼ਖ਼ਸੀਅਤਾਂ ਦੀ ਅਗਵਾਈ ਵਿੱਚ ਇਸ ਪੀਡੀਐਫ ਫ਼ਾਈਲ ਨੂੰ ਰਲੀਜ ਕਰਨ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕੇ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਦਾ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਜਿਸ ਨਾਲ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾ ਮਾਹਾਪੁਰਖਾ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਜੀਵਨ ਸਫਲ ਕਰ ਸਕਣਗੀਆਂ।


ਗੌਰਤਲਬ ਹੈ, "ਦਮਦਮੀ ਟਕਸਾਲ ਦੇ ਸੇਵਾਦਾਰ" ਨਾਮ ਦੀ ਨਾਨ ਪਰੌਫਿਟ ਔਰਗੇਨਾਈਜੇਸਨ ਅਮਰੀਕਾ ਦੇ ਸਿਟੀ ਮਨਟੀਕਾ, ਸਟੇਟ ਕੈਲੀਫੋਰਨੀਆ ਵੱਲੋਂ ਇਸ ਤੋਂ ਪਹਿਲਾਂ ਸੰਤ ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਦੇ ਜੀਵਨ ਸਬੰਧੀ ਲਿਖੀ ਪੋਥੀ "ਸਾਈਂ ਜੇਹਿਆ II ਛਪਵਾ ਕੇ ਦੇਸਾਂ-ਵਿਦੇਸਾਂ ਵਿੱਚ ਫਰੀ ਵੰਡੀ ਗਈ ਸੀ ਤੇ "ਸਾਈਂ ਜੇਹਿਆ II" ਪੋਥੀ ਆਡੀਓ ਰਿਕਾਰਡ ਕਰਕੇ ਯੂਟਿਉਬ, ਫੇਸਬੁੱਕ ਤੇ ਫਰੀ ਸੁਨਣ ਲਈ ਅਪਲੋਡ ਕਰਨ ਉਪਰਾਂਤ ਹੁਣ "ਸਾਈਂ ਜੇਹਿਆII" ਪੋਥੀ ਦੀ PDF file ਅਤਿ-ਆਧੁਨਿਕ ਟੱਚ ਸਾਰਟਕੱਟ ਲਿੰਕਾਂ ਨਾਲ ਤਿਆਰ ਕਰਕੇ ਫਰੀ ਸੰਗਤਾਂ ਦੀ ਸੇਵਾ ਵਿੱਚ ਪੇਸ਼ ਕੀਤੀ ਹੈ।




ਇਸ ਰਾਹੀਂ ਸੰਗਤ ਸਿਰਫ ਇੱਕ ਕਲਿੱਕ ਨਾਲ ਹੀ ਮਨੋਇੱਛਤ ਸਾਖੀ ਜਿੱਥੇ ਪੜ੍ਹ ਸਕੇਗੀ ਉੱਥੇ ਉਸ ਦਾ ਆਡੀਓ ਰੂਪ ਵਿੱਚ ਵੀ ਸ੍ਰਵਣ ਕਰਕੇ ਪੂਰਨ ਲਾਹਾ ਪ੍ਰਾਪਤ ਸਕੇਗੀ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ, ਐਸਜੀਪੀਸੀ ਦੇ ਜਰਨਲ ਸਕੱਤਰ ਭਗਵੰਤ ਸਿੰਘ ਸਿਆਲਕਾ, ਸਿੱਖ ਬੁੱਧੀਜੀਵੀ ਗਿਆਨੀ ਹਰਦੀਪ ਸਿੰਘ ਜੀ, ਭਾਈ ਚਮਕੌਰ ਸਿੰਘ ਜੀ ਕੈਨੇਡਾ, ਸਕੱਤਰ ਮਹਿੰਦਰ ਸਿੰਘ ਆਹਲੀ, ਦਰਬਾਰ ਸਾਹਿਬ ਦੇ ਮੈਨੇਜਰ ਗੁਰਿੰਦਰ ਸਿੰਘ ਮਥਰੇਵਾਲ ਜਥੇਦਾਰ ਗੁਰਚਰਨ ਸਿੰਘ ਗਿਆਨੀ ਜਗਜੀਤ ਸਿੰਘ ਰਿਆੜ ਤੇ ਵੱਡੀ ਗਿਣਤੀ ਚ ਸਿੱਖ ਸੰਗਤ ਹਾਜ਼ਰ ਸੀ।