ਨਵੀਂ ਦਿੱਲੀ: ਦੁਨੀਆ ਭਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਗਿਰਾਵਟ ਕਰਕੇ ਦੇਸ਼ ਭਰ 'ਚ ਐਤਵਾਰ ਨੂੰ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਕਮੀ ਦੇਖੀ ਗਈ। ਵੱਖ-ਵੱਖ ਸ਼ਹਿਰਾਂ 'ਚ ਪੈਟਰੋਲ ਰੇਟ 'ਚ 15-18 ਪੈਸੇ ਦੀ ਕਮੀ ਦਰਜ ਕੀਤੀ ਗਈ।
ਡੀਜ਼ਲ ਦੀਆਂ ਕੀਮਤਾਂ 20-25 ਪੈਸੇ ਤੱਕ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ। ਦਿੱਲੀ 'ਚ ਪੈਟਰੋਲ ਦੀ ਕੀਮਤ ਐਤਵਾਰ ਨੂੰ 71.71 ਰੁਪਏ ਪ੍ਰਤੀ ਲੀਟਰ 'ਤੇ ਆ ਗਈ। 6 ਮਹੀਨਿਆਂ 'ਚ ਸਭ ਤੋਂ ਸਸਤੀ ਦਰ ਹੈ। ਸ਼ਹਿਰ 'ਚ ਡੀਜ਼ਲ ਦੀ ਕੀਮਤ 64.3 ਰੁਪਏ ਪ੍ਰਤੀਲੀਟਰ ਰਹਿ ਗਈ ਹੈ।
ਕੋਲਕਾਤਾ 'ਚ ਪੈਟਰੋਲ ਦੀ ਕੀਮਤ ਘੱਟ ਕੇ 74.38 ਰੁਪਏ ਤੇ ਡੀਜ਼ਲ ਦਾ ਰੇਟ 66.63 ਰੁਪਏ ਪ੍ਰਤੀ ਲੀਟਰ ਰਹਿ ਗਿਆ ਹੇ। ਮੁੰਬਈ 'ਚ ਪੈਟਰੋਲ 77.4 ਰੁਪਏ ਤੇ ਡੀਜ਼ਲ 67.34 ਰੁਪਏ, ਚੇਨੰਈ 'ਚ ਪੈਟਰੋਲ ਦੀਕੀਮਤ 74.51 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਰੇਟ 67.86 ਰੁਪਏ ਪ੍ਰਤੀ ਲੀਟਰ ਰਹਿ ਗਿਆ ਹੈ।
6 ਮਹੀਨਿਆਂ 'ਚ ਸਭ ਤੋਂ ਸਸਤਾ ਪੈਟਰੋਲ, 8 ਮਹੀਨੇ 'ਚ ਹੇਠਲੇ ਪੱਧਰ 'ਤੇ ਡੀਜ਼ਲ
ਏਬੀਪੀ ਸਾਂਝਾ
Updated at:
01 Mar 2020 03:02 PM (IST)
ਦੁਨੀਆ ਭਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਗਿਰਾਵਟ ਕਰਕੇ ਦੇਸ਼ ਭਰ 'ਚ ਐਤਵਾਰ ਨੂੰ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਕਮੀ ਦੇਖੀ ਗਈ। ਵੱਖ-ਵੱਖ ਸ਼ਹਿਰਾਂ 'ਚ ਪੈਟਰੋਲ ਰੇਟ 'ਚ 15-18 ਪੈਸੇ ਦੀ ਕਮੀ ਦਰਜ ਕੀਤੀ ਗਈ।
- - - - - - - - - Advertisement - - - - - - - - -