ਆਪਣੇ ਭਾਸ਼ਨ ਦੀ ਸ਼ੁਰੂਆਤ 'ਚ ਪੀਐਮ ਮੋਦੀ ਨੇ ਕਿਹਾ, “ਕਰੋੜਾਂ ਦੇਸ਼ ਵਾਸੀਆਂ ਦੀ ਤਰ੍ਹਾਂ, ਰਾਮ ਮੰਦਰ ਮੇਰੇ ਦਿਲ ਦੇ ਬਹੁਤ ਨੇੜੇ ਹੈ। ਮੈਂ ਇਸ ਵਿਸ਼ੇ 'ਤੇ ਗੱਲ ਕਰਨਾ ਆਪਣੀ ਚੰਗੀ ਕਿਸਮਤ ਸਮਝਦਾ ਹਾਂ।” ਸੁਪਰੀਮ ਕੋਰਟ ਨੇ ਰਾਮ ਮੰਦਰ ਦੇ ਹੱਕ 'ਚ ਆਪਣਾ ਫੈਸਲਾ ਦਿੱਤਾ ਸੀ ਤੇ ਸਨੀ ਵਕਫ ਬੋਰਡ ਨੂੰ 5 ਏਕੜ ਜ਼ਮੀਨ ਦੇਣ ਲਈ ਵੀ ਕਿਹਾ ਸੀ।
ਉਨ੍ਹਾਂ ਕਿਹਾ, “ਰਾਮ ਮੰਦਰ ਲਈ ਬਣੇ ਟਰੱਸਟ ਦਾ ਨਾਂ ‘ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ’ ਹੋਵੇਗਾ। ਇਹ ਮੁਫਤ ਹੋਵੇਗਾ ਤੇ ਭਗਵਾਨ ਰਾਮ ਦੇ ਜਨਮ ਸਥਾਨ 'ਤੇ ਵਿਸ਼ਾਲ ਮੰਦਰ ਲਈ ਸਾਰੇ ਫੈਸਲੇ ਲੈਣ ਦੇ ਯੋਗ ਹੋਵੇਗਾ।"
ਵੇਖੋ ਵੀਡੀਓ:
ਪੀਐਮ ਮੋਦੀ ਨੇ ਅੱਗੇ ਕਿਹਾ, “ਅਸੀਂ ਯੂਪੀ ਸਰਕਾਰ ਨੂੰ ਅਯੁੱਧਿਆ 'ਚ ਸੁੰਨੀ ਵਕਫ਼ ਬੋਰਡ ਲਈ 5 ਏਕੜ ਜ਼ਮੀਨ ਦੇਣ ਦੀ ਬੇਨਤੀ ਕੀਤੀ ਹੈ। ਯੂਪੀ ਸਰਕਾਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।" ਸਰਕਾਰ ਨੇ ਫੈਸਲਾ ਲਿਆ ਹੈ ਕਿ ਅਧਿਕਾਰਤ ਜ਼ਮੀਨ, ਜੋ ਲਗਪਗ 67.7 ਏਕੜ ਹੈ। ਇਸ ਦੇ ਅੰਦਰ ਅਤੇ ਬਾਹਰ ਵਿਹੜਾ ਹੈ, ਉਸ ਨੂੰ ਰਾਮ ਜਨਮ ਭੂਮੀ ਦੇ ਅਸਥਾਨ 'ਚ ਤਬਦੀਲ ਕਰ ਦਿੱਤਾ ਜਾਵੇਗਾ।"
ਦੱਸ ਦੇਈਏ ਕਿ ਪਿਛਲੇ ਸਾਲ 9 ਨਵੰਬਰ ਨੂੰ ਰਾਮ ਜਨਮ ਭੂਮੀ-ਬਾਬਰੀ ਮਸਜਿਦ ਮਾਮਲੇ 'ਚ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦਿਆਂ ਵਿਵਾਦਗ੍ਰਸਤ ਜਗ੍ਹਾ ‘ਤੇ ਰਾਮ ਮੰਦਰ ਬਣਾਉਣ ਤੇ ਮੁਸਲਮਾਨਾਂ ਨੂੰ ਮਸਜਿਦ ਦੀ ਉਸਾਰੀ ਲਈ ਅਯੁੱਧਿਆ ਦੇ ਇੱਕ ਪ੍ਰਮੁੱਖ ਸਥਾਨ ‘ਤੇ ਪੰਜ ਏਕੜ ਜ਼ਮੀਨ ਦੇਣ ਦਾ ਆਦੇਸ਼ ਦਿੱਤਾ ਸੀ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਰਾਮ ਮੰਦਰ ਦੀ ਉਸਾਰੀ ਲਈ ਇੱਕ ਟਰੱਸਟ ਬਣਾਉਣ ਦੇ ਆਦੇਸ਼ ਵੀ ਦਿੱਤੇ ਸੀ।