ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਵਿੱਚ ਕੋਵਿਡ -19 ਮਹਾਂਮਾਰੀ ਦੀ ਸਥਿਤੀ,ਵੈਕਸੀਨ ਦੀ ਵੰਡ ਅਤੇ ਤਿਆਰੀ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਰੋਜ਼ਾਨਾ ਮਾਮਲਿਆਂ ਅਤੇ ਵਿਕਾਸ ਦਰ ਵਿੱਚ ਲਗਾਤਾਰ ਗਿਰਾਵਟ ਦਾ ਜ਼ਿਕਰ ਕੀਤਾ। ਉਨ੍ਹਾਂ ਕੋਵਿਡ -19 ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅਤੇ ਸਵੈ-ਸੰਜਮ ਬਣਾਈ ਰੱਖਣ ਤੇ ਤਿਉਹਾਰਾਂ ਦੌਰਾਨ ਸਮਾਜਿਕ ਦੂਰੀ ਦੀ ਅਪੀਲ ਕੀਤੀ।
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਢਿੱਲ ਵਰਤਣ ਤੋਂ ਖ਼ਬਰਦਾਰ ਕੀਤਾ। ਉਨ੍ਹਾਂ ਨੇ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਯਤਨ ਜਾਰੀ ਰੱਖਣ ਦੀ ਮੰਗ ਕੀਤੀ। ਚੋਣ ਯੋਜਨਾਬੰਦੀ ਦੀ ਤਰ੍ਹਾਂ ਪ੍ਰਧਾਨ ਮੰਤਰੀ ਨੇ ਵੈਕਸੀਨ ਵੰਡਣ ਦੀ ਅਜਿਹੀ ਪ੍ਰਣਾਲੀ ਵਿਕਸਤ ਕਰਨ ਦਾ ਸੁਝਾਅ ਦਿੱਤਾ ਜਿਸ 'ਚ ਸਰਕਾਰ ਅਤੇ ਨਾਗਰਿਕ ਸਮੂਹਾਂ ਦੇ ਹਰ ਪੱਧਰ ਦੀ ਭਾਗੀਦਾਰੀ ਹੋਵੇ।
ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ਭਾਰਤ ਵਿੱਚ ਤਿੰਨ ਵੈਕਸੀਨ ਵਿਕਾਸ ਦੇ ਉੱਚ ਪੱਧਰਾਂ ਵਿੱਚ ਹਨ, ਜਿਨ੍ਹਾਂ ਵਿੱਚੋਂ ਦੋ ਵੈਕਸੀਨ ਪਹਿਲੇ ਪੜਾਅ ਵਿੱਚ ਹਨ ਅਤੇ ਇੱਕ ਵੈਕਸੀਨ ਤੀਜੇ ਪੜਾਅ ਵਿੱਚ ਹੈ। ਕੋਵਿਡ -19 ਵਿਸ਼ਾਣੂ ਜੀਨੋਮ 'ਤੇ ਦੋ ਆਲ ਇੰਡੀਆ ਅਧਿਐਨ ਦਰਸਾਉਂਦੇ ਹਨ ਕਿ ਵਾਇਰਸ ਜੈਨੇਟਿਕ ਤੌਰ 'ਤੇ ਸਥਿਰ ਹੈ, ਇਸ 'ਚ ਕੋਈ ਵੱਡਾ ਬਦਲਾਅ ਨਹੀਂ ਹੈ।