ਆਕਲੈਂਡ: ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੇ ਆਮ ਚੋਣਾਂ 'ਚ ਇਕ ਵਾਰ ਫਿਰ ਜਿੱਤ ਹਾਸਲ ਕੀਤੀ ਹੈ। ਜਿੱਤ ਹਾਸਲ ਕਰਨ ਤੋਂ ਬਾਅਦ, ਉਨ੍ਹਾਂ ਕਿਹਾ ਕਿ ਉਹ ਕੋਰੋਨਾ ਮਹਾਂਮਾਰੀ ਤੋਂ ਪ੍ਰਭਾਵਿਤ ਅਰਥਚਾਰੇ ਨੂੰ ਮੁੜ ਬਣਾਉਣ ਅਤੇ ਸਮਾਜਿਕ ਅਸਮਾਨਤਾ ਨਾਲ ਨਜਿੱਠਣ ਲਈ ਆਪਣੇ ਫ਼ਤਵੇ ਦੀ ਵਰਤੋਂ ਕਰੇਗੀ।

ਸ਼ਨੀਵਾਰ ਨੂੰ ਆਮ ਚੋਣਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨ ਵਿੱਚ ਇਹ ਇੱਕ ਵੱਡੀ ਜਿੱਤ ਵੱਲ ਵਧਦੀ ਦਿਖਾਈ ਦੇ ਰਹੀ ਸੀ। ਆਡਰਨ ਦੀ ਲਿਬਰਲ ਲੇਬਰ ਪਾਰਟੀ ਨੂੰ ਇਸ ਦੇ ਮੁੱਖ ਵਿਰੋਧੀ, ਕੰਜ਼ਰਵੇਟਿਵ ਨੈਸ਼ਨਲ ਪਾਰਟੀ ਨਾਲੋਂ ਲਗਭਗ ਦੁੱਗਣੀਆਂ ਵੋਟਾਂ ਪ੍ਰਾਪਤ ਹੋਈਆਂ।


ਜੈਸਿੰਡਾ ਆਡਰਨ ਦੀ ਪਾਰਟੀ ਨੇ ਦੋ ਹੋਰ ਪਾਰਟੀਆਂ ਨਾਲ ਗਠਜੋੜ 'ਚ 2017 ਵਿੱਚ ਇੱਕ ਸਰਕਾਰ ਬਣਾਈ ਸੀ, ਜਿਸ ਦੇ ਬਾਅਦ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ।