ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਨੇ ਅੱਜ ਇਕ ਵਾਰ ਫਿਰ ਦੇਸ਼ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਮੌਸਮ ਦੌਰਾਨ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕੋਰੋਨਾ ਖ਼ਤਮ ਨਹੀਂ ਹੋਇਆ ਹੈ। ਬਰਾਤ ਜਿਸ ਸਥਿਰ ਸਥਿਤੀ 'ਚ ਹੈ, ਉਸ ਨੂੰ ਵਿਗੜਨ ਨਹੀਂ ਦੇਣਾ ਚਾਹੀਦਾ। ਰਿਕਵਰੀ ਰੇਟ ਭਾਰਤ 'ਚ ਬਿਹਤਰ ਹੈ। ਅਸੀਂ ਅਮਰੀਕਾ, ਬ੍ਰਾਜ਼ੀਲ ਅਤੇ ਯੂਕੇ ਵਰਗੇ ਦੇਸ਼ਾਂ ਤੋਂ ਚੰਗੀ ਸਥਿਤੀ ਵਿੱਚ ਹਾਂ।

ਅੱਜ ਸਾਡੇ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ 90 ਲੱਖ ਤੋਂ ਵੱਧ ਬੈੱਡ ਉਪਲਬਧ ਹਨ, ਉਥੇ 12 ਹਜ਼ਾਰ ਕੋਰੋਨਾ ਸੈਂਟਰ ਹਨ। ਆਰਥਿਕ ਗਤੀਵਿਧੀ ਹੌਲੀ ਹੌਲੀ ਵਧ ਰਹੀ ਹੈ। ਪੀਐਮ ਮੋਦੀ ਨੇ ਕਿਹਾ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਲੌਕਡਾਊਨ ਭਾਵੇਂ ਚਲਾ ਗਿਆ ਹੈ, ਪਰ ਵਾਇਰਸ ਅਜੇ ਨਹੀਂ ਗਿਆ ਹੈ। ਉਨ੍ਹਾਂ ਕਿਹਾ, “ਜਦ ਤੱਕ ਸਫਲਤਾ ਪ੍ਰਾਪਤ ਨਹੀਂ ਹੁੰਦੀ, ਲਾਪਰਵਾਹੀ ਨਾ ਕਰੋ। ਜਦੋਂ ਤੱਕ ਇਸ ਮਹਾਂਮਾਰੀ ਦੀ ਵੈਕਸੀਨ ਨਹੀਂ ਆਉਂਦੀ, ਸਾਨੂੰ ਕੋਰੋਨਾ ਨਾਲ ਆਪਣੀ ਲੜਾਈ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਚਾਹੀਦਾ।


ਉਨ੍ਹਾਂ ਕਿਹਾ, "ਸਾਲਾਂ ਬਾਅਦ ਅਸੀਂ ਇਹ ਵਾਪਰ ਰਿਹਾ ਵੇਖ ਰਹੇ ਹਾਂ ਕਿ ਮਨੁੱਖਤਾ ਨੂੰ ਬਚਾਉਣ ਲਈ ਜੰਗੀ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਦੇਸ਼ ਇਸ ਲਈ ਕੰਮ ਕਰ ਰਹੇ ਹਨ। ਸਾਡੇ ਦੇਸ਼ ਦੇ ਵਿਗਿਆਨੀ ਵੀ ਵੈਕਸੀਨ ਲਈ ਸਖਤ ਮਿਹਨਤ ਕਰ ਰਹੇ ਹਨ। ਇਸ ਸਮੇਂ ਭਾਰਤ 'ਚ ਬਹੁਤ ਸਾਰੀਆਂ ਕੋਰੋਨਾ ਵੈਕਸੀਨ 'ਤੇ ਕੰਮ ਚੱਲ ਰਿਹਾ ਹੈ। ਇਨ੍ਹਾਂ 'ਚੋਂ ਕੁਝ ਅਡਵਾਂਸ ਸਟੇਜ 'ਤੇ ਹਨ।


ਪੀਐਮ ਮੋਦੀ ਨੇ ਕਿਹਾ, "ਜਦੋਂ ਵੀ ਕੋਰੋਨਾ ਦੀ ਵੈਕਸੀਨ ਆਵੇਗੀ, ਸਰਕਾਰ ਇਸ ਲਈ ਤਿਆਰੀ ਵੀ ਕਰ ਰਹੀ ਹੈ ਕਿ ਉਹ ਜਿੰਨੀ ਜਲਦੀ ਸੰਭਵ ਹੋ ਸਕੇ ਹਰ ਭਾਰਤੀ ਤਕ ਕਿਵੇਂ ਪਹੁੰਚੇ। ਵੈਕਸੀਨ ਹਰ ਨਾਗਰਿਕ ਤੱਕ ਪਹੁੰਚੇ, ਇਸ ਲਈ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।