ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਹਿਲੇ ਅਜਿਹੇ ਗੈਰ-ਕਾਂਗਰਸੀ ਪ੍ਰਧਾਨਮੰਤਰੀ ਬਣ ਗਏ ਹਨ, ਜਿਨ੍ਹਾਂ ਕੋਲ ਸਭ ਤੋਂ ਲੰਬਾ ਸਮਾਂ ਪ੍ਰਧਾਨ ਮੰਤਰੀ ਬਣਨ ਦਾ ਰਿਕਾਰਡ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਤੱਕ 2269 ਦਿਨ ਪ੍ਰਧਾਨ ਮੰਤਰੀ ਬਣੇ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਤੋਂ ਪਹਿਲਾਂ ਗੈਰ-ਕਾਂਗਰਸੀ ਅਟਲ ਬਿਹਾਰੀ ਵਾਜਪਾਈ ਸਭ ਤੋਂ ਲੰਬੇ ਸਮੇਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਹਨ। ਅਟਲ ਬਿਹਾਰੀ ਬਾਜਪਾਈ ਲਗਾਤਾਰ 2,268 ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਹਨ।
ਇਹ ਨਵਾਂ ਰਿਕਾਰਡ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਦਰਜ ਕੀਤਾ ਗਿਆ ਹੈ। ਇਸ ਤਰ੍ਹਾਂ, ਮੋਦੀ ਨੇ ਭਾਜਪਾ ਦੇ ਸਭ ਤੋਂ ਲੰਬੇ ਸਮੇਂ ਦੇ ਪ੍ਰਧਾਨ ਮੰਤਰੀ ਵਜੋਂ ਇਕ ਰਿਕਾਰਡ ਬਣਾਇਆ ਹੈ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਰਿਕਾਰਡ ਤੋੜਦਿਆਂ ਮੋਦੀ ਪ੍ਰਧਾਨ ਮੰਤਰੀ ਦੇ ਸਭ ਤੋਂ ਲੰਬੇ ਸਮੇਂ ਤਕ ਸੇਵਾ ਕਰਨ ਵਾਲੇ ਗੈਰ-ਕਾਂਗਰਸੀ ਨੇਤਾ ਬਣ ਗਏ ਹਨ।
ਸੁਸ਼ਾਂਤ ਦੀ ਐਕਸ ਗਰਲਫਰੈਂਡ ਅੰਕਿਤਾ ਨੇ ਵੀਡੀਓ ਪੋਸਟ ਕਰ ਕਿਹਾ- Justice for sushant, ਮਾਮਲੇ 'ਚ ਹੋਵੇ CBI ਜਾਂਚ
15 ਅਗਸਤ 1947 ਨੂੰ ਭਾਰਤ ਸੁਤੰਤਰ ਹੋਇਆ, ਉਸ ਸਮੇਂ ਤੋਂ ਦੇਸ਼ ਨੂੰ 15 ਪ੍ਰਧਾਨ ਮੰਤਰੀ ਮਿਲ ਚੁੱਕੇ ਹਨ। ਦੇਸ਼ ਦੇ ਪਹਿਲੇ ਪ੍ਰਧਾਨਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਨਾਮ ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਹੋਣ ਦਾ ਰਿਕਾਰਡ ਹੈ। ਜਵਾਹਰ ਲਾਲ ਨਹਿਰੂ 6130 ਦਿਨਾਂ ਲਈ ਦੇਸ਼ ਦੇ ਪ੍ਰਧਾਨ ਮੰਤਰੀ ਰਹੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਪੀਐਮ ਮੋਦੀ ਨੇ ਬਣਾਇਆ ਨਵਾਂ ਰਿਕਾਰਡ, ਸਭ ਤੋਂ ਲੰਮੇ ਸਮੇਂ ਤੱਕ ਪ੍ਰਧਾਨ ਮੰਤਰੀ ਬਣੇ ਰਹਿਣ ਵਾਲੇ ਗੈਰ-ਕਾਂਗਰਸੀ ਆਗੂ
ਏਬੀਪੀ ਸਾਂਝਾ
Updated at:
13 Aug 2020 08:24 PM (IST)
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਹਿਲੇ ਅਜਿਹੇ ਗੈਰ-ਕਾਂਗਰਸੀ ਪ੍ਰਧਾਨਮੰਤਰੀ ਬਣ ਗਏ ਹਨ, ਜਿਨ੍ਹਾਂ ਕੋਲ ਸਭ ਤੋਂ ਲੰਬਾ ਸਮਾਂ ਪ੍ਰਧਾਨ ਮੰਤਰੀ ਬਣਨ ਦਾ ਰਿਕਾਰਡ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਤੱਕ 2269 ਦਿਨ ਪ੍ਰਧਾਨ ਮੰਤਰੀ ਬਣੇ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਤੋਂ ਪਹਿਲਾਂ ਗੈਰ-ਕਾਂਗਰਸੀ ਅਟਲ ਬਿਹਾਰੀ ਵਾਜਪਾਈ ਸਭ ਤੋਂ ਲੰਬੇ ਸਮੇਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਹਨ। ਅਟਲ ਬਿਹਾਰੀ ਬਾਜਪਾਈ ਲਗਾਤਾਰ 2,268 ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਹਨ।
- - - - - - - - - Advertisement - - - - - - - - -