ਨਵੀਂ ਦਿੱਲੀ: ਦੇਸ਼ ਭਰ ‘ਚ ਕੋਰੋਨਾਵਾਇਰਸ ਕਾਰਨ ਹੋਏ ਲੌਕਡਾਊਨ ਦੇ ਵਿਚਕਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਕ ਵਾਰ ਫਿਰ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਨ ਜਾ ਰਹੇ ਹਨ। ਪੀਐਮ ਮੋਦੀ ਦਾ ਸੰਬੋਧਨ ਉਨ੍ਹਾਂ ਦੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਹੋਵੇਗਾ, ਜੋ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਹੁੰਦਾ ਹੈ। ਅੱਜ ਸਵੇਰੇ 11 ਵਜੇ ਪ੍ਰਧਾਨ ਮੰਤਰੀ ਮਨ ਕੀ ਬਾਤ ਕਰਨਗੇ।

ਦੇਸ਼ ‘ਚ ਕੋਰੋਨਾਵਾਇਰਸ ਦੇ ਮਾਮਲੇ ਵਧ ਰਹੇ ਹਨ। ਹਾਲਾਂਕਿ ਲੌਕਡਾਊਨ ਨੇ ਇਸ ਨੂੰ ਕਾਫ਼ੀ ਹੱਦ ਤਕ ਨਿਯੰਤਰਣ ਕੀਤਾ ਹੈ। ਦੇਸ਼ ‘ਚ 3 ਮਈ ਤੱਕ ਲੌਕਡਾਊਨ ਲਾਗੂ ਹੈ। ਅਜਿਹੀ ਸਥਿਤੀ ‘ਚ ਪ੍ਰਧਾਨ ਮੰਤਰੀ ਇਕ ਵਾਰ ਫਿਰ ਕੋਰੋਨਾਵਾਇਰਸ ਅਤੇ ਲੌਕਡਾਊਨ  ਦੇ ਮੁੱਦੇ 'ਤੇ ਲੋਕਾਂ ਸਾਹਮਣੇ ਆਪਣੇ ਵਿਚਾਰ ਰੱਖ ਸਕਦੇ ਹਨ।



ਇਹ ਪ੍ਰਧਾਨ ਮੰਤਰੀ ਦਾ ਸਾਲ ਦਾ ਚੌਥਾ ਐਡੀਸ਼ਨ ਅਤੇ ਮਨ ਕੀ ਬਾਤ ਦਾ 64 ਵਾਂ ਐਡੀਸ਼ਨ ਹੋਵੇਗਾ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ 12 ਅਪ੍ਰੈਲ ਨੂੰ ਇੱਕ ਟਵੀਟ ‘ਚ ਕਿਹਾ ਸੀ ਕਿ ਇਸ ਮਹੀਨੇ ਦੀ ਮਨ ਕੀ ਬਾਤ 26 ਨੂੰ ਹੋਵੇਗੀ। ਇਸ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੇ ਸੁਝਾਅ ਮੰਗੇ ਸਨ। ਪ੍ਰਧਾਨ ਮੰਤਰੀ ਨੇ ਲਿਖਿਆ, 'ਤੁਹਾਡੇ ਸੁਝਾਅ ਕੀ ਹਨ? ਆਪਣੇ ਸੰਦੇਸ਼ ਨੂੰ ਰਿਕਾਰਡ ਕਰਨ ਲਈ, 1800-11-7800 'ਤੇ ਡਾਇਲ ਕਰੋ ਜਾਂ ਮਾਈਗੋਵ ਅਤੇ ਨਾਮੋ ਐਪ' ਤੇ ਲਿਖੋ।’
ਇਹ ਵੀ ਪੜ੍ਹੋ :