ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਫਿੱਟ ਇੰਡੀਆ ਮੁਹਿੰਮ ਦੀ ਪਹਿਲੀ ਵਰ੍ਹੇਗੰਢ ਮੌਕੇ 'ਤੇ ਫਿਟਨੈਸ ਕ੍ਰਿਕਟਰ ਵਿਰਾਟ ਕੋਹਲੀ, ਅਭਿਨਤਾ ਮਿਲਿੰਦ ਸੋਮਨ ਅਤੇ ਮਸ਼ਹੂਰ ਡਾਈਟਿਸ਼ਰ ਰੁਜੁਤਾ ਦਿਵੇਕਰ ਸਮੇਤ ਕਈ ਅਜਿਹੇ ਲੋਕਾਂ ਨਾਲ ਸੰਵਾਦ ਕਰਨਗੇ।

ਡਿਜੀਟਲ ਮਾਧਿਅਮ ਰਾਹੀਂ ਆਯੋਜਿਤ ਇਸ “ਫਿਟ ਇੰਡੀਆ ਡਾਇਲਾਗ” ਵਿੱਚ, ਮੋਦੀ ਭਾਗੀਦਾਰਾਂ ਨੂੰ ਤੰਦਰੁਸਤੀ ਅਤੇ ਚੰਗੀ ਸਿਹਤ ਬਾਰੇ ਸੇਧ ਦੇਣਗੇ ਅਤੇ ਉਨ੍ਹਾਂ ਦੀ ਤੰਦਰੁਸਤੀ ਯਾਤਰਾ ਦੇ ਤਜ਼ਰਬੇ ਵੀ ਸਾਂਝੇ ਕਰਨਗੇ। ਪ੍ਰੋਗਰਾਮ ਦੁਪਹਿਰ 12 ਵਜੇ ਹੋਵੇਗਾ ਅਤੇ www.pmindiawebcast.nic.in 'ਤੇ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ।




ਫਿਟ ਇੰਡੀਆ ਅੰਦੋਲਨ ਪਿਛਲੇ ਸਾਲ ਰਾਸ਼ਟਰੀ ਖੇਡ ਦਿਵਸ ਮੌਕੇ ਦੇਸ਼ 'ਚ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਆਯੋਜਨ ਨਾਲ ਸ਼ੁਰੂ ਕੀਤਾ ਗਿਆ ਸੀ। ਪਿਛਲੇ ਇੱਕ ਸਾਲ ਦੇਸ਼ ਵਿੱਚ ਵੱਖ ਵੱਖ ਪ੍ਰੋਗਰਾਮ ਜਿਵੇਂ ਕਿ “ਦਿ ਫਿਟ ਇੰਡੀਆ ਫ੍ਰੀਡਮ ਰਨ”, “ਪਲੱਗ ਰਨ”, “ਸਾਈਕਲੋਥਨ”, “ਫਿਟ ਇੰਡੀਆ ਵੀਕ”, “ਫਿੱਟ ਇੰਡੀਆ ਸਕੂਲ ਸਰਟੀਫਿਕੇਟ” ਫਿਟ ਇੰਡੀਆ ਦੇ ਤਹਿਤ ਆਯੋਜਿਤ ਕੀਤੇ ਗਏ ਹਨ।