ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੈਨੇਡਾ ਵਿੱਚ ਆਯੋਜਤ ਇਨਵੈਸ ਇੰਡੀਆ ਕਾਨਫਰੰਸ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ-ਕੈਨੇਡਾ ਦੁਵੱਲੇ ਸੰਬੰਧ ਸਾਡੇ ਸਾਂਝੇ ਲੋਕਤੰਤਰੀ ਕਦਰਾਂ ਕੀਮਤਾਂ 'ਤੇ ਆਧਾਰਿਤ ਹਨ। ਦੋਵਾਂ ਦੇਸ਼ਾਂ ਦਰਮਿਆਨ ਵਪਾਰ ਅਤੇ ਨਿਵੇਸ਼ ਸੰਬੰਧ ਸਾਡੇ ਬਹੁਪੱਖੀ ਸਬੰਧਾਂ ਦਾ ਅਨਿੱਖੜਵਾਂ ਅੰਗ ਹਨ।
ਪੀਐਮ ਮੋਦੀ ਨੇ ਕਿਹਾ ਕਿ ਭਾਰਤ ਨੇ ਸਿੱਖਿਆ, ਕਿਰਤ ਅਤੇ ਖੇਤੀਬਾੜੀ ਦੇ ਸੁਧਾਰਾਂ ਨੂੰ ਅੱਗੇ ਵਧਾ ਦਿੱਤਾ ਹੈ, ਉਹ ਲਗਭਗ ਹਰ ਭਾਰਤੀ ਨੂੰ ਪ੍ਰਭਾਵਤ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਸੈਕਟਰ ਵਿੱਚ ਕੀਤੇ ਗਏ ਸੁਧਾਰ ਅੱਗੇ ਜਾ ਕੇ ਦਿਖਣਗੇ ਹਨ, ਇਸ ਨਾਲ ਨਾ ਸਿਰਫ ਕਿਸਾਨਾਂ ਨੂੰ ਵਧੇਰੇ ਵਿਕਲਪ ਮਿਲਣਗੇ ਬਲਕਿ ਐਕਸਪੋਰਟ ਨੂੰ ਵੀ ਤੇਜ਼ੀ ਮਿਲੇਗੀ।
ਦੱਸ ਦੇਈਏ ਕਿ ਹਾਲ ਹੀ ਵਿੱਚ ਖੇਤੀ ਨਾਲ ਸਬੰਧਤ ਤਿੰਨ ਕਾਨੂੰਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਹੋ ਰਹੇ ਹਨ। ਕਿਸਾਨ ਅਤੇ ਰਾਜਨੀਤਿਕ ਪਾਰਟੀਆਂ ਲਗਾਤਾਰ ਪੰਜਾਬ ਅਤੇ ਹਰਿਆਣਾ ਵਿੱਚ ਸੜਕਾਂ 'ਤੇ ਉਤਰ ਰਹੀਆਂ ਹਨ। ਪੀਐਮ ਮੋਦੀ ਨੇ ਕਿਹਾ ਕਿ ਕਿਰਤ ਸੁਧਾਰਾਂ ਰਾਹੀਂ ਲੇਬਰ ਸੈਕਟਰ ਨਾਲ ਜੁੜੇ ਕਾਨੂੰਨਾਂ ਦੀ ਗਿਣਤੀ ਘਟ ਗਈ ਹੈ, ਇਹ ਸੁਧਾਰ ਕਰਮਚਾਰੀਆਂ ਅਤੇ ਮਾਲਕਾਂ ਦੋਵਾਂ ਲਈ ਅਨੁਕੂਲ ਅਤੇ ਲਾਭਕਾਰੀ ਹਨ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਵੱਖ-ਵੱਖ ਖੇਤਰਾਂ ਵਿੱਚ ਨਿਯਮਾਂ 'ਚ ਢਿੱਲ ਦੇਣ ਦੇ ਰਾਹ ‘ਤੇ ਅੱਗੇ ਵੱਧ ਰਿਹਾ ਹੈ, ਕੰਪਨੀ ਐਕਟ ਦੇ ਤਹਿਤ ਵੱਖ ਵੱਖ ਮਾਮਲਿਆਂ ਵਿੱਚ ਜੁਰਮਾਂ 'ਤੇ ਸਖ਼ਤ ਜੁਰਮਾਨੇ ਨੂੰ ਘਟਾ ਦਿੱਤਾ ਗਿਆ ਹੈ।
ਪੀਐਮ ਮੋਦੀ ਨੇ ਕਿਹਾ ਕਿ ਅੱਜ ਭਾਰਤ ਦੀ ਸਥਿਤੀ ਮਜ਼ਬੂਤ ਹੈ ਅਤੇ ਕੱਲ੍ਹ ਹਰ ਮਜ਼ਬੂਤ ਹੋਏਗੀ, ਅਸੀਂ ਸਰਕਾਰੀ ਜਾਇਦਾਦ ਅਤੇ ਪੈਨਸ਼ਨ ਫੰਡ ਲਈ ਟੈਕਸ ਪ੍ਰਣਾਲੀ ਨੂੰ ਉਦਾਰ ਬਣਾਇਆ ਹੈ, ਐਫਡੀਆਈ ਪ੍ਰਣਾਲੀ ਨੂੰ ਬਹੁਤ ਉਦਾਰ ਬਣਾਇਆ ਗਿਆ ਹੈ। ਇਨਵੈਸਟ ਇੰਡੀਆ ਕਾਨਫਰੰਸ 'ਚ ਬੈਂਕਾਂ ਅਤੇ ਬੀਮਾ ਕੰਪਨੀਆਂ, ਨਿਵੇਸ਼ ਫੰਡਾਂ, ਹਵਾਬਾਜ਼ੀ, ਇਲੈਕਟ੍ਰਾਨਿਕਸ ਅਤੇ ਨਿਰਮਾਣ ਕੰਪਨੀਆਂ, ਸਲਾਹਕਾਰ ਕੰਪਨੀਆਂ, ਯੂਨੀਵਰਸਿਟੀਆਂ ਆਦਿ ਦੇ ਪ੍ਰਤੀਨਿਧ ਸ਼ਾਮਲ ਹੋਣ ਦੀ ਉਮੀਦ ਹੈ।