ਨਵੀਂ ਦਿੱਲੀ: ਸਾਲ 2020 ਦੇ ਸਾਹਿਤ ਦਾ ਨੋਬਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਅਮਰੀਕੀ ਕਵੀ ਲੂਈਸ ਗਲਕ ਨੂੰ ਇਸ ਸਾਲ ਸਾਹਿਤ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਪੁਰਸਕਾਰ ਦੀ ਘੋਸ਼ਣਾ ਕਰਦਿਆਂ ਸਵੀਡਿਸ਼ ਅਕੈਡਮੀ ਨੇ ਟਵੀਟ ਕੀਤਾ ਹੈ ਕਿ ਸਾਹਿਤ ਦਾ ਨੋਬਲ ਪੁਰਸਕਾਰ ਸਾਲ 2020 'ਚ ਅਮਰੀਕੀ ਸਾਹਿਤਕਾਰ ਲੂਈਸ ਗਲਕ ਨੂੰ ਨਿੱਜੀ ਹੋਂਦ 'ਚ ਆਵਾਜ਼ ਦਿੰਦਿਆਂ ਕਵਿਤਾ ਲਈ ਦਿੱਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਲੂਈਸ ਬਹੁਤ ਸਤਿਕਾਰ ਵਾਲੀ ਲੇਖਕ ਹੈ। ਉਹ ਸਮਾਜਿਕ ਮੁੱਦਿਆਂ 'ਤੇ ਵੀ ਬਹੁਤ ਸਰਗਰਮ ਹੈ।



ਇਸ ਤੋਂ ਪਹਿਲਾਂ ਬੁੱਧਵਾਰ ਨੂੰ 2020 ਦੇ ਨੋਬਲ ਪੁਰਸਕਾਰਾਂ ਲਈ "ਜੀਨੋਮ ਐਡੀਟਿੰਗ" ਦੇ ਵਿਧੀ ਨੂੰ ਵਿਕਸਤ ਕਰਨ ਲਈ ਦੋ ਨੋਬਲ ਵਿਗਿਆਨੀਆਂ ਨੂੰ ਪੁਰਸਕਾਰ ਦੇਣ ਦੀ ਘੋਸ਼ਣਾ ਕੀਤੀ ਗਈ ਸੀ ਜੋ ਕਿ ਜੈਨੇਟਿਕ ਰੋਗਾਂ ਅਤੇ ਇਥੋਂ ਤਕ ਕਿ ਕੈਂਸਰ ਦੇ ਇਲਾਜ 'ਚ ਮਦਦਗਾਰ ਸਿੱਧ ਹੋਵੇਗੀ।

ਲੌਕਡਾਊਨ ਦੌਰਾਨ ਵਿਆਹ 'ਚ ਜ਼ਿਆਦਾ ਮਹਿਮਾਨ ਬੁਲਾਉਣ ਦਾ ਲੱਭਿਆ ਜੁਗਾੜ

ਸਕੋਟਹੋਮ ਵਿੱਚ ਸਵੀਡਿਸ਼ ਅਕੈਡਮੀ ਆਫ ਸਾਇੰਸਜ਼ ਨੇ ਇਮੈਨਯੂ ਸ਼ੈਪੇਨਤਿਓ ਅਤੇ ਜੈਨੀਫਰ ਏ ਡਾਨਾ ਵੱਕਾਰੀ ਪੁਰਸਕਾਰ ਦਾ ਐਲਾਨ ਕੀਤਾ। ਇਹ ਪਹਿਲਾ ਮੌਕਾ ਹੈ ਜਦੋਂ ਕੈਮਿਸਟਰੀ ਦੇ ਖੇਤਰ 'ਚ ਦੋ ਔਰਤਾਂ ਨੂੰ ਇਕੋ ਸਮੇਂ ਇਸ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ।

ਸੋਸ਼ਲ ਮੀਡੀਆ ਨੇ ਬਦਲੀ ਢਾਬੇ ਵਾਲੇ ਦੀ ਜ਼ਿੰਦਗੀ ,ਫ਼ਿਲਮੀ ਸਿਤਾਰਿਆਂ ਨੇ ਵੀ ਦਿੱਤਾ ਸਾਥ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ