ਚੰਡੀਗੜ੍ਹ: ਦੋ ਭਰਾਵਾਂ ਨੂੰ ਫੇਸਬੁੱਕ 'ਤੇ ਪਿਸਤੌਲ ਨਾਲ ਫੋਟੋ ਪਾਉਣ ਦਾ ਸ਼ੌਂਕ ਮਹਿੰਗਾ ਪੈ ਗਿਆ। ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਕਪੂਰਥਲਾ ਦੇ ਸੁਰਖਾ ਪਿੰਡ ਦੇ ਮੁਨੀਤ ਉਰਫ ਕੱਕੂ ਤੇ ਉਸ ਦੇ ਭੂਆ ਦੇ ਮੁੰਡੇ ਦਵਿੰਦਰ ਦੇਵਾ ਦੋਵਾਂ ਨੇ ਪਿਸਤੌਲ ਨਾਲ ਫੋਟੋਆਂ ਫੇਸਬੁੱਕ 'ਤੇ ਅਪਲੋਡ ਕਰਨ ਦੇ ਸ਼ੌਕ ਲਈ ਸਾਲ ਪਹਿਲਾਂ ਮੇਰਠ ਤੋਂ ਦੇਸੀ ਪਿਸਤੌਲ ਖਰੀਦੀ ਸੀ।
ਫੋਟੋਆਂ ਅਪਲੋਡ ਕਰਨ ਮਗਰੋਂ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ ਪਠਾਨਕੋਟ ਚੌਕ ਨੇੜੇ ਦੋ ਭਰਾਵਾਂ ਨੂੰ ਪਿਸਤੌਲ ਸਮੇਤ ਕਾਬੂ ਕ ਰ ਲਿਆ। ਉਨ੍ਹਾਂ ਖ਼ਿਲਾਫ਼ ਥਾਣਾ-8 ਵਿੱਚ ਅਸਲਾ ਐਕਟ ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਹੈ। ਦੋਵਾਂ ਦਾ ਕੋਰੋਨਾ ਟੈਸਟ ਵੀ ਕੀਤਾ ਜਾਵੇਗਾ।
ਪੰਜਾਬ 'ਚ ਹੁਣ ਖੁੱਲ੍ਹ ਰਹੀ ਸ਼ਰਾਬ ਤਸਕਰੀ ਦੀ ਪੋਲ, ਹਰਿਆਣਾ ਤੋਂ ਲੈ ਕੇ ਪਾਕਿਸਤਾਨ ਤੱਕ ਫੈਲੇ ਤਾਰ
ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਇੰਚਾਰਜ ਅਸ਼ਵਨੀ ਨੰਦਾ ਆਪਣੀ ਟੀਮ ਨਾਲ ਪਠਾਨਕੋਟ ਚੌਕ ਨੇੜੇ ਰੁਟੀਨ ਜਾਂਚ ਕਰ ਰਹੇ ਸੀ। ਮੁੱਢਲੀ ਪੁੱਛਗਿੱਛ 'ਚ ਇਹ ਖੁਲਾਸਾ ਹੋਇਆ ਕਿ ਕੁੱਕੂ ਦਾ ਭਰਾ ਦੇਵਾ ਇਹ ਪਿਸਤੌਲ ਸਾਲ ਪਹਿਲਾਂ 12 ਹਜ਼ਾਰ 'ਚ ਮੇਰਠ ਤੋਂ ਲਿਆਇਆ ਸੀ।
ਪੰਜਾਬ ਦੇ ਲੋਕਾਂ ਤੋਂ ਅੱਕੇ ਕੈਪਟਨ ਅਮਰਿੰਦਰ! ਕਿਹਾ, ਜੇ ਮੈਂ ਕੋਰੋਨਾ ਤੋਂ ਠੀਕ ਹੋਇਆ ਹੁੰਦਾ ਤਾਂ...
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਫੇਸਬੁੱਕ 'ਤੇ ਪਿਸਤੌਲ ਨਾਲ ਫੋਟੋ ਪਾਉਣ ਦਾ ਸ਼ੌਂਕ ਪਿਆ ਮਹਿੰਗਾ
ਏਬੀਪੀ ਸਾਂਝਾ
Updated at:
02 Aug 2020 11:45 AM (IST)
ਦੋ ਭਰਾਵਾਂ ਨੂੰ ਫੇਸਬੁੱਕ 'ਤੇ ਪਿਸਤੌਲ ਨਾਲ ਫੋਟੋ ਪਾਉਣ ਦਾ ਸ਼ੌਂਕ ਮਹਿੰਗਾ ਪੈ ਗਿਆ। ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਕਪੂਰਥਲਾ ਦੇ ਸੁਰਖਾ ਪਿੰਡ ਦੇ ਮੁਨੀਤ ਉਰਫ ਕੱਕੂ ਤੇ ਉਸ ਦੇ ਭੂਆ ਦੇ ਮੁੰਡੇ ਦਵਿੰਦਰ ਦੇਵਾ ਦੋਵਾਂ ਨੇ ਪਿਸਤੌਲ ਨਾਲ ਫੋਟੋਆਂ ਫੇਸਬੁੱਕ 'ਤੇ ਅਪਲੋਡ ਕਰਨ ਦੇ ਸ਼ੌਕ ਲਈ ਸਾਲ ਪਹਿਲਾਂ ਮੇਰਠ ਤੋਂ ਦੇਸੀ ਪਿਸਤੌਲ ਖਰੀਦੀ ਸੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -